ਕਿਸਾਨ ਮੱਤੜ ਦਾ ਮੁੱਖ ਮੰਤਰੀ ਵੱਲੋਂ ਸਨਮਾਨ
ਬੈਂਕ ਦੀ ਨੌਕਰੀ ਛੱਡ ਕੇ ਖੇਤੀਬਾੜੀ ਦਾ ਧੰਦਾ ਅਪਣਾਇਆ
Advertisement
ਖੇਤਰ ਦੇ ਪਿੰਡ ਮੱਤੜ ਦੇ ਨੌਜਵਾਨ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਮੱਤੜ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਵਿੱਚ ਕਰਵਾਏ ਗਏ ਖੇਤੀਬਾੜੀ ਮੇਲੇ ਦੌਰਾਨ ਜੈਵਿਕ ਫਲ ਅਤੇ ਸਬਜ਼ੀਆਂ ਉਗਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਆ।
ਕਿਸਾਨ ਗੁਰਪ੍ਰੀਤ ਸਿੰਘ ਮੱਤੜ ਨੇ ਦੱਸਿਆ ਕਿ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਸ ਨੇ ਬੈਂਕਿੰਗ ਖੇਤਰ ਵਿੱਚ ਆਪਣੀ ਤਿੰਨ ਸਾਲਾਂ ਦੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਨੇ ਘੱਗਰ ਨਦੀ ਦੇ ਕੰਢੇ ਆਪਣੇ ਖੇਤਾਂ ਵਿੱਚ ਜੈਵਿਕ ਫਲ ਅਤੇ ਸਬਜ਼ੀਆਂ ਉਗਾ ਕੇ ਆਪਣੇ ਖੇਤੀਬਾੜੀ ਖੇਤਰ ਵਿੱਚ ਚੰਗਾ ਨਾਮ ਕਮਾਇਆ ਹੈ, ਜੋ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਨਾਮਵਰ ਕੰਪਨੀਆਂ ਤੋਂ ਉੱਚ ਪੱਧਰੀ ਬੀਜ ਖਰੀਦ ਕੇ ਉਸਨੇ ਟਮਾਟਰ, ਚੈਰੀ ਟਮਾਟਰ, ਫੁੱਲ ਗੋਭੀ ਅਤੇ ਪਿਆਜ਼ ਸਮੇਤ ਵੱਖ-ਵੱਖ ਸਬਜ਼ੀਆਂ ਦੇ ਬੂਟੇ ਉਗਾਏ ਅਤੇ ਫਿਰ ਪਿੰਡਾਂ ਵਿੱਚ ਬੂਟੇ ਵੇਚ ਕੇ ਖੇਤਰ ਦੇ ਕਿਸਾਨਾਂ ਤੱਕ ਪਹੁੰਚਾ ਕੇ ਚੰਗਾ ਮੁਨਾਫਾ ਕਮਾਇਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿਰਸਾ ਜ਼ਿਲ੍ਹੇ ਦੇ ਇਕਲੌਤੇ ਭਾਗੀਦਾਰ ਗੁਰਪ੍ਰੀਤ ਸਿੰਘ ਨੂੰ ਹਿਸਾਰ ਖੇਤੀਬਾੜੀ ਮੇਲੇ ਵਿੱਚ ਸਨਮਾਨਿਆ।
Advertisement
Advertisement