ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਥਾਰ ’ਤੇ ਵੀਆਈਪੀ ਲਿਖਣ ਕਾਰਨ ਚਲਾਨ ਕੱਟਿਆ

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 33 ਚਲਾਨ ਕੱਟੇ
Advertisement

ਹਰਜੀਤ ਸਿੰਘ

ਡੇਰਾਬੱਸੀ, 14 ਜੁਲਾਈ

Advertisement

ਟਰੈਫਿਕ ਪੁਲੀਸ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਅੱਜ 33 ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਪੁਲੀਸ ਨੇ ਇਕ ਕਾਲੇ ਰੰਗ ਦੀ ਥਾਰ, ਜਿਸ ਦੀ ਸ਼ੀਸ਼ਿਆਂ ’ਤੇ ਕਾਲੀ ਫਿਲਮ ਲਾਈ ਹੋਈ ਸੀ ਅਤੇ ਵੀਆਈਪੀ ਲਿਖਿਆ ਹੋਇਆ ਸੀ, ਦਾ ਵੀ ਚਲਾਨ ਕੱਟਿਆ। ਟਰੈਫਿਕ ਪੁਲੀਸ ਨੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਫਲਾਈਓਵਰ ਦੇ ਹੇਠਾਂ ਸੜਕ ਦੇ ਕੰਢੇ ਨਾਜਾਇਜ਼ ਤੌਰ ’ਤੇ ਖੜ੍ਹੇ ਹੋਣ ਵਾਲੇ ਵਾਹਨਾਂ ਕਾਰਨ ਜਾਮ ਲੱਗ ਰਿਹਾ ਸੀ। ਇਸ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਸਬਜ਼ੀ ਮੰਡੀ ਅਤੇ ਸੜਕ ਦੇ ਕੰਢੇ ’ਤੇ ਨਾਜਾਇਜ਼ ਤੌਰ ’ਤੇ ਵਾਹਨ ਖੜ੍ਹੇ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੁਹਿੰਮ ਨੂੰ ਦੇਖਦਿਆਂ ਹੁਣ ਹਾਈਵੇਅ ਦੇ ਕੰਢੇ ਨਾਜਾਇਜ਼ ਤੌਰ ’ਤੇ ਖੜ੍ਹੇ ਹੋਣ ਵਾਲੇ ਵਾਹਨਾਂ ਵਿੱਚ ਕਾਫੀ ਘਾਟ ਆਈ ਹੈ। ਉਨ੍ਹਾਂ ਿਹਾ ਕਿ ਅੱਜ ਪੁਲੀਸ ਵੱਲੋਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਇਸ ਦੌਰਾਨ ਇਕ ਕਾਲੇ ਰੰਗ ਦੀ ਥਾਰ ਗੱਡੀ ਜਿਸ ਵਿੱਚ ਕੁਝ ਨੌਜਵਾਨ ਸਵਾਰ ਸੀ, ਜਦ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਥਾਰ ਦੇ ਸ਼ੀਸ਼ ਕਾਲੇ ਕੀਤੇ ਹੋਏ ਸੀ ਅਤੇ ਗੱਡੀ ’ਤੇ ਵੀਆਈਪੀ ਲਿਖਿਆ ਹੋਇਆ ਸੀ। ਪੁਲੀਸ ਨੇ ਕਾਲੇ ਸ਼ੀਸ਼ੇ ਕਰਨ ਅਤੇ ਵੀਆਈਪੀ ਲਿਖੇ ਹੋਣ ਸਬੰਧੀ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਮੁਲਜ਼ਮ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਇਸ ’ਤੇ ਪੁਲੀਸ ਨੇ ਉਨ੍ਹਾਂ ਦਾ ਚਲਾਨ ਕੱਟਿਆ। ਇਸ ਤੋਂ ਇਲਾਵਾ ਬਿਨਾਂ ਹੈਲਮੇਟ, ਬਿਨਾਂ ਸੀਟ ਬੈਲੇਟ ਸਣੇ ਹੋਰਨਾਂ ਨਿਯਮਾਂ ਦੀ ਉਲੰਘਣਾ ਕਰਨ ’ਤੇ 33 ਚਲਾਨ ਕੀਤੇ ਗਏ।

Advertisement