ਚੇਅਰਪਰਸਨ ਵੱਲੋਂ ਸਾਈਕਲ ਰੈਲੀ ਰਵਾਨਾ
ਪੂਜਾ ਮਾਡਲ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਪੁਸ਼ਪਾ ਸੰਧੂ ਨੇ ਕਿਹਾ ਕਿ ਜੇ ਦੇਸ਼ ਦਾ ਹਰ ਨਾਗਰਿਕ ਆਪਣੀ ਸਿਹਤ ਦਾ ਧਿਆਨ ਰੱਖੇ ਤੇ ਸਾਈਕਲਿੰਗ ਜਾਂ ਹੋਰ ਖੇਡਾਂ ਵਲ ਵਧੇ ਤਾਂ ਜ਼ਰੂਰ ਦੇਸ਼ ਦੇ ਨਾਗਰਿਕ ਸਿਹਤਮੰਦ ਹੋਣਗੇ ਤੇ ਸਿਹਤਮੰਦ ਰਹਿ ਕੇ ਉਹ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਪੂਜਾ ਮਾਡਲ ਸਕੂਲ ਦੀ ਚੇਅਰਪਰਸਨ ਪੁਸ਼ਪਾ ਸੰਧੂ ਨੇ ਸੈਕਟਰ-2 ਪੂਜਾ ਮਾਡਲ ਸਕੂਲ ਤੇ ਭਾਰਤੀ ਖੇਡ ਅਥਾਰਟੀ ਕੁਰੂਕਸ਼ੇਤਰ ਦੇ ਸਾਂਝੇ ਪ੍ਰਬੰਧ ਹੇਠ ਸਾਈਕਲ ਰੈਲੀ ਕੱਢੀ। ਰੈਲੀ ਨੂੰ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਈਕਲਿੰਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਪ੍ਰਤੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਈ ਵੱਲੋਂ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਪ੍ਰੋਗਰਾਮਾਂ ਤੋਂ ਨੌਜਵਾਨ ਪੀੜ੍ਹੀ ਨੂੰ ਨਵਾਂ ਪਲੇਟਫਾਰਮ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ਸ਼ੀ ਪੰਵਾਰ, ਨਵੀਨ ਗੁਪਤਾ, ਮਨਪ੍ਰੀਤ ਕੌਰ, ਵਿਕਾਸ ਤੋਮਰ, ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ, ਸਾਈ ਕੁਰੂਕਸ਼ੇਤਰ ਦੇ ਸੇਵਾਮੁਕਤ ਡੀਐੱਸਓ ਯਸ਼ਵੀਰ ਸਿੰਘ, ਹਾਕੀ ਕੋਚ ਨਰਿੰਦਰ ਠਾਕੁਰ, ਸਮਾਜ ਸੇਵੀ ਨਰੇਸ਼ ਕੁਮਾਰ ਸੈਣੀ, ਵੀਰ ਭਾਨ , ਸੁਭਾਸ਼ ਭਾਰਦੁਆਜ ਬਲਰਾਜ ਗਰੇਵਾਲ ਮੌਜੂਦ ਸਨ।