ਕੇਂਦਰੀ ਤੇ ਸੂਬਾ ਪੱਧਰੀ ਸਿਹਤ ਟੀਮ ਵੱਲੋਂ ਐੱਨਸੀਡੀ ਪ੍ਰੋਗਰਾਮ ਦੀ ਸਮੀਖਿਆ
ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ
Advertisement
ਕੇਂਦਰੀ ਸਿਹਤ ਮੰਤਰਾਲਾ, ਵਿਸ਼ਵ ਸਿਹਤ ਸੰਸਥਾ ਅਤੇ ਸੂਬਾ ਪੱਧਰੀ ਸਿਹਤ ਵਿਭਾਗ ਦੀ ਟੀਮ ਵੱਲੋਂ ਆਯੁਸ਼ਮਾਨ ਅਰੋਗਿਆ ਕੇਂਦਰ ਚੁੰਨੀ ਕਲਾਂ, ਕਮਿਊਨਿਟੀ ਸਿਹਤ ਕੇਂਦਰ ਨੰਦਪੁਰ ਕਲੌੜ ਅਤੇ ਜਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿੱਚ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਚਲਾਏ ਜਾ ਰਹੇ ਪ੍ਰੋਗਰਾਮ ਦੀ ਸਮੀਖਿਆ ਕੀਤੀ। ਟੀਮ ਵਿੱਚ ਵਿਸ਼ਵ ਸਿਹਤ ਸੰਸਥਾ ਤੋਂ ਕੇਂਦਰੀ ਸਿਹਤ ਮੰਤਰਾਲਾ ਲਈ ਡਾ. ਰੋਡੇਰਿਕੋ ਐਚ. ਔਫਰਿਨ ਡਬਲਿਊ. ਆਰ, ਨੈਸ਼ਨਲ ਪ੍ਰੋਫੈਸ਼ਨਲ ਅਫਸਰ ਡਾ. ਅਭਿਸ਼ੇਕ ਕਨਵਰ, ਵਿਸ਼ਵ ਸਿਹਤ ਸੰਸਥਾ ਦੇ ਐੱਨਸੀਡੀ ਕੰਸਲਟੈਂਟ ਡਾ. ਬਿਧਿਸ਼ਾ ਦਾਸ , ਡਾਟਾ ਐਨਾਲਿਸਟ ਪਰਵੀਨ ਕੁਮਾਰ, ਸਟੇਟ ਕੰਸਲਟੈਂਟ ਡਾ. ਨਵਨੀਤ ਕਿਸ਼ੋਰ, ਨੈਸ਼ਨਲ ਪ੍ਰੋਫੈਸ਼ਨਲ ਅਫਸਰ ਡਾ ਅਵਿਸ਼ੇਕ ਖੰਨਾ, ਸਟੇਟ ਐੱਨਸੀਡੀ ਕਨਸਲਟੈਂਟ ਗੁਲਸ਼ਨ ਕੁਮਾਰ, ਐੱਸਟੀਐੱਸ ਆਸ਼ੂ ਗੁਪਤਾ ਅਤੇ ਨੈਸ਼ਨਲ ਐੱਨਸੀਡੀ ਅਫਸਰ ਡਾ. ਆਸ਼ੀਸ਼ ਭੱਟ ਸ਼ਾਮਲ ਸਨ। ਟੀਮ ਨੇ ਵਿਭਾਗ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮ ‘ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ’ ਤਹਿਤ ਮੁਹਿੰਮ ਦੇ ਟੀਚੇ ਨੂੰ ਸਮੇਂ ਸਿਰ ਪੂਰਾ ਕਰਨ ਲਈ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਅਤੇ ਐੱਸਐੱਮਓ ਡਾ ਨਵਦੀਪ ਕੌਰ ਨਾਲ ਮੀਟਿੰਗ ਕੀਤੀ। ਟੀਮ ਨੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਵਿਭਾਗ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਦੀਆਂ ਸੇਵਾਵਾਂ ’ਤੇ ਤਸੱਲੀ ਪ੍ਰਗਟਾਈ।
Advertisement
Advertisement