ਪੌਦੇ ਲਗਾ ਕੇ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ ਰਤੀਆ, 10 ਜੁਲਾਈ ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ ਨੇ ਕੇਸ਼ਵ ਗੋਵਰਧਨ ਗਊਸ਼ਾਲਾ ਕੇਂਦਰ ਵਿਖੇ ਪੌਦੇ ਲਗਾ ਕੇ ਅਤੇ ਗਊਆਂ ਨੂੰ ਚਾਰਾ ਖਵਾ ਕੇ ਆਪਣਾ ਜਨਮ ਦਿਨ ਮਨਾਇਆ। ਇਸ ਦੌਰਾਨ ਕੇਸ਼ਵ ਗੋਵਰਧਨ ਕੇਂਦਰ ਦੇ ਪ੍ਰਧਾਨ ਸ਼ਾਮ ਮਹਿਤਾ ਨੇ...
Advertisement
ਪੱਤਰ ਪ੍ਰੇਰਕ
ਰਤੀਆ, 10 ਜੁਲਾਈ
Advertisement
ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ ਨੇ ਕੇਸ਼ਵ ਗੋਵਰਧਨ ਗਊਸ਼ਾਲਾ ਕੇਂਦਰ ਵਿਖੇ ਪੌਦੇ ਲਗਾ ਕੇ ਅਤੇ ਗਊਆਂ ਨੂੰ ਚਾਰਾ ਖਵਾ ਕੇ ਆਪਣਾ ਜਨਮ ਦਿਨ ਮਨਾਇਆ। ਇਸ ਦੌਰਾਨ ਕੇਸ਼ਵ ਗੋਵਰਧਨ ਕੇਂਦਰ ਦੇ ਪ੍ਰਧਾਨ ਸ਼ਾਮ ਮਹਿਤਾ ਨੇ ਗਊਸ਼ਾਲਾ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗਊਸ਼ਾਲਾ ਦੇ ਸਰਪ੍ਰਸਤ ਵਿਦਿਆ ਸਾਗਰ ਬਾਘਲਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਸਤੀਸ਼ ਹਾਂਡਾ ਨੇ ਸਾਦਗੀ ਨਾਲ ਗਊਆਂ ਦੀ ਸੇਵਾ ਕਰਕੇ ਆਪਣਾ ਜਨਮ ਦਿਨ ਮਨਾਇਆ, ਉਹ ਹੋਰ ਲੋਕਾਂ ਲਈ ਵੀ ਮਾਰਗਦਰਸ਼ਕ ਹੋਵੇਗਾ। ਇਸ ਮੌਕੇ ਪੰਜਾਬੀ ਸਭਾ ਦੇ ਜਨਰਲ ਸਕੱਤਰ ਕ੍ਰਿਸ਼ਨਾ ਤਨੇਜਾ, ਗਊਸ਼ਾਲਾ ਕਮੇਟੀ ਦੇ ਮੈਂਬਰ ਸੰਦੀਪ ਗਰੋਵਰ, ਗਗਨ ਸਵਰੂਪ ਮੰਗਲਾ, ਸਤੀਸ਼ ਚੋਪੜਾ, ਪ੍ਰਵੀਨ ਤਨੇਜਾ, ਰਾਜੇਸ਼ ਸੇਤੀਆ, ਸ਼ਰਵਣ, ਰਵਿੰਦਰ ਮਲਿਕ, ਸੰਜੇ ਚੁੱਘ, ਡਾ. ਹੰਸਰਾਜ, ਹਰਬੰਸ ਖੰਨਾ, ਸਤੀਸ਼ ਸਰਦਾਨਾ, ਰਾਮ ਤਨੇਜਾ, ਸ਼ਿਵ ਵਧਵਾ, ਹਰਬੰਸ ਮਹਿਤਾ, ਮੇਹਰ ਮਹਿਤਾ ਹਾਜ਼ਰ ਸਨ।
Advertisement