ਰੁਕਮਣੀ ਸਕੂਲ ਵਿੱਚ ਕਾਰਨੀਵਲ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਰਨੀਵਲ ਮੇਲਾ ਲਾਇਆ ਗਿਆ ਜਿਸ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਗੁਪਤਾ, ਮੀਤ ਪ੍ਰਧਾਨ ਰਮਨ ਕਾਂਤਾ ਤੇ ਪ੍ਰਬੰਧਕ ਰਾਮ ਲਾਲ ਬੰਸਲ ਨੇ ਕੀਤਾ। ਸਮਾਗਮ ਵਿੱਚ ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਮਾਤਾ ਰੁਕਮਣੀ ਸਕੂਲ ਖਰੀਂਡਵਾ ਦੀ ਪ੍ਰਿੰਸੀਪਲ ਬਿਬਨਦੀਪ ਕੌਰ, ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਤੇ ਪ੍ਰਿੰਸੀਪਲ ਆਸ਼ੀਮਾ ਬੱਤਰਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਆਏ ਮਹਿਮਾਨਾਂ ਨੇ ਇਸ ਮੇਲੇ ਦੇ ਸ਼ਾਨਦਾਰ ਪ੍ਰਬੰਧਾਂ ਦੀ ਸਕੂਲ ਪ੍ਰਬੰਧਨ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਡਾ. ਅੰਜੂ ਪਰਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਸ਼ਾਮਲ ਸਨ। ਵੱਖ ਵੱਖ ਖਾਣ ਪੀਣ ਦੇ ਸਟਾਲ, ਦਿਲਚਸਪ ਖੇਡਾਂ, ਬੱਚਿਆਂ ਲਈ ਟੈਟੂ, ਜੰਪਿਗ ਗੇਮਜ਼, ਹਰਿਆਣਾ ਤੇ ਤਿਲੰਗਾਨਾ ਦੀਆਂ ਪੇਸ਼ਕਾਰੀਆਂ ਨੇ ਸਾਰਿਆਂ ਦਾ ਧਿਆਨ ਆਪਣੇ ਵਲ ਖਿਿੱਚਆ। ਸੰਗੀਤ ਤੇ ਨਾਚ ਪ੍ਰਦਰਸ਼ਨਾਂ ਨੇ ਵੀ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਅੰਤ ਵਿਚ ਕੱਢੇ ਗਏ ਲੱਕੀ ਡਰਾਅ ਨੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਉਤਸ਼ਾਹ ਭਰ ਦਿੱਤਾ। ਸਕੂਲ ਪ੍ਰਿੰਸੀਪਲ ਡਾ. ਅੰਜੂ ਪਰਮਾਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਲੀਡਰਸ਼ਿਪ, ਹੁਨਰ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਹਨ। ਸਕੂਲ ਕੋਆਰਡੀਨੇਟਰ ਪ੍ਰੋਮਿਲਾ ਸ਼ਰਮਾ ਨੇ ਕਿਹਾ ਕਿ ਮੇਲੇ ਦਾ ਉਦੇਸ਼ ਬੱਚਿਆਂ ਦਾ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਮਨੋਰੰਜਨ ਕਰਨਾ ਸੀ। ਉਨ੍ਹਾਂ ਨੇ ਬੱਚਿਆਂ ਦੇ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ।
