ਕਾਰ ਨਾਲੇ ਵਿੱਚ ਡਿੱਗੀ, ਤਿੰਨ ਮੌਤਾਂ
ਵੀਰਵਾਰ ਰਾਤ ਨੂੰ ਫਰੀਦਾਬਾਦ ਦੇ ਮੱਛੀ ਬਾਜ਼ਾਰ ਨੇੜੇ ਇੱਕ ਕਾਰ ਗੌਂਚੀ ਨਾਲੇ ਵਿੱਚ ਡਿੱਗ ਗਈ। ਕਾਰ ਵਿੱਚ ਤਿੰਨ ਲੋਕ ਸਵਾਰ ਸਨ। ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਸਵਾਰਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਪੁਲੀਸ ਪੀਸੀਆਰ...
Advertisement
ਵੀਰਵਾਰ ਰਾਤ ਨੂੰ ਫਰੀਦਾਬਾਦ ਦੇ ਮੱਛੀ ਬਾਜ਼ਾਰ ਨੇੜੇ ਇੱਕ ਕਾਰ ਗੌਂਚੀ ਨਾਲੇ ਵਿੱਚ ਡਿੱਗ ਗਈ। ਕਾਰ ਵਿੱਚ ਤਿੰਨ ਲੋਕ ਸਵਾਰ ਸਨ। ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਸਵਾਰਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਪੁਲੀਸ ਪੀਸੀਆਰ ਅਤੇ ਐਂਬੂਲੈਂਸ ਵਿੱਚ ਜ਼ਿਲ੍ਹਾ ਸਿਵਲ ਬਾਦਸ਼ਾਹ ਖਾਨ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿੰਨਾਂ ਦੀ ਉਮਰ ਕਰੀਬ 40 ਸਾਲ ਦੀ ਸੀ। ਮ੍ਰਿਤਕਾਂ ਦੀ ਪਛਾਣ ਪਵਨ ਮੌਰੀਆ, ਅਮਿਤ ਝਾਅ ਅਤੇ ਗੌਰਵ ਰਾਵਤ ਵਜੋਂ ਹੋਈ ਹੈ। ਕਾਰ ਸੰਜੇ ਕਲੋਨੀ ਵੱਲ ਜਾ ਰਹੀ ਸੀ। ਡਰਾਈਵਰ ਕਾਰ ਉੱਪਰ ਕਾਬੂ ਨਾ ਰੱਖ ਸਕਿਆ ਅਤੇ ਉਸ ਦੀ ਕਾਰ ਸਿੱਧੀ ਨਾਲੇ ਵਿੱਚ ਜਾ ਡਿੱਗੀ।
Advertisement
Advertisement