ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਇਨਜ਼ ਕਲੱਬ ਵੱਲੋਂ ਗੁੱਗਾ ਮਾੜੀ ’ਚ ਕੈਂਪ

ਪੱਤਰ ਪ੍ਰੇਰਕ ਰਤੀਆ, 28 ਮਾਰਚ ਲਾਇਨਜ਼ ਕਲੱਬ ਰਤੀਆ ਵੱਲੋਂ ਇੱਥੇ ਇੱਕ ਕੈਂਪ ਲਾਇਆ ਗਿਆ। ਕਲੱਬ ਦੇ ਸਰਪ੍ਰਸਤ ਗੋਪਾਲ ਚੰਦਰ ਨੇ ਦੱਸਿਆ ਕਿ ਇਸ ਸਾਲ ਕਲੱਬ ਵੱਲੋਂ ਬਹੁਮੰਤਵੀ ਕੈਂਪ ਲਾਇਆ ਗਿਆ। ਕਲੱਬ ਦੇ ਪ੍ਰਧਾਨ ਪ੍ਰਦੀਪ ਬਾਂਸਲ ਨੇ ਦੱਸਿਆ ਕਿ ਇਸੇ ਲੜੀ...
ਕੈਪ ਵਿੱਚ ਸਿਹਤ ਜਾਂਚ ਕਰਦਾ ਹੋਇਆ ਡਾਕਟਰ।
Advertisement

ਪੱਤਰ ਪ੍ਰੇਰਕ

ਰਤੀਆ, 28 ਮਾਰਚ

Advertisement

ਲਾਇਨਜ਼ ਕਲੱਬ ਰਤੀਆ ਵੱਲੋਂ ਇੱਥੇ ਇੱਕ ਕੈਂਪ ਲਾਇਆ ਗਿਆ। ਕਲੱਬ ਦੇ ਸਰਪ੍ਰਸਤ ਗੋਪਾਲ ਚੰਦਰ ਨੇ ਦੱਸਿਆ ਕਿ ਇਸ ਸਾਲ ਕਲੱਬ ਵੱਲੋਂ ਬਹੁਮੰਤਵੀ ਕੈਂਪ ਲਾਇਆ ਗਿਆ। ਕਲੱਬ ਦੇ ਪ੍ਰਧਾਨ ਪ੍ਰਦੀਪ ਬਾਂਸਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਜਾਹਰ ਪੀਰ ਗੁੱਗਾ ਮਾੜੀ ਰਤੀਆ ਵਿੱਚ ਰੈੱਡ ਕਰਾਸ ਸੰਸਥਾ ਜ਼ਿਲ੍ਹਾ ਫਤਿਹਾਬਾਦ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ 60 ਵਿਅਕਤੀਆਂ ਦੇ ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਦੀ ਜਾਂਚ ਕਰਨ ਉਪਰੰਤ 31 ਮਾਰਚ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਲਾਇਆ ਜਾਵੇਗਾ। ਅੱਜ ਸਿਵਲ ਹਸਪਤਾਲ ਰਤੀਆ ਦੀ ਟੀਮ ਮਨੀਸ਼ ਕੁਮਾਰ ਸੀਨੀਅਰ ਲੈਬ ਟੈਕਨੀਸ਼ੀਅਨ ਅਤੇ ਗੁਰਵਿੰਦਰ ਸਿੰਘ ਨੇ ਸੈਂਪਲ ਲਏ। ਇਸ ਮੌਕੇ ਕਲੱਬ ਦੇ ਸਕੱਤਰ ਰਾਜੂ ਅਰੋੜਾ, ਖਜ਼ਾਨਚੀ ਵਿਪਨ ਬਾਂਸਲ, ਜੀਵਨ ਰਹੇਜਾ, ਵੀਰ ਭਾਨ ਬਾਂਸਲ, ਸਤੀਸ਼ ਸਰਦਾਨਾ, ਰਾਜ ਕੁਮਾਰ ਖੰਡੂ ਆਦਿ ਹਾਜ਼ਰ ਸਨ। ਇਸ ਮੌਕੇ ਗੂਗਾਮੈੜੀ ਟਰੱਸਟ ਦੇ ਉਪ ਪ੍ਰਧਾਨ ਜਨਕ ਰਾਜ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਰਾਜ ਕੁਮਾਰ ਵੀ ਹਾਜ਼ਰ ਸਨ।

Advertisement