ਸਵਦੇਸ਼ੀ ਵਸਤਾਂ ਅਪਣਾਉਣ ਦਾ ਸੱਦਾ
ਜ਼ਿਲ੍ਹੇ ਦੀ ਪਿੱਲੂਖੇੜਾ ਮੰਡੀ ਵਿੱਚ ਆਤਮ-ਨਿਰਭਰ ਭਾਰਤ ਮੁਹਿੰਮ ਤਹਿਤ ਮੁਹਿੰਮ ਦੇ ਜ਼ਿਲ੍ਹਾ ਪ੍ਰਬੰਧਕ ਰਾਮਫਲ ਮੋਰਖੀ ਅਤੇ ਪਿੱਲੁੂਖੇੜਾ ਇਕਾਈ ਦੇ ਪ੍ਰਧਾਨ ਮਹਿੰਦਰ ਕਾਲਵਾ ਨੇ ਦੁਕਾਨਦਾਰਾਂ ਨੂੰ ਸਵਦੇਸ਼ੀ ਚੀਜ਼ਾਂ ਖਰੀਦਣ ਤੇ ਵੇਚਣ ਦਾ ਸੱਦਾ ਦਿੰਦਿਆਂ ਫਾਰਮ ਭਰਵਾਏ। ਦੁਕਾਨਦਾਰਾਂ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਸਵਦੇਸ਼ੀ ਵਸਤਾਂ ਨੂੰ ਹੀ ਪਹਿਲ ਦੇਣਗੇ ਅਤੇ ਸਵਦੇਸ਼ੀ ਵਸਤਾਂ ਹੀ ਅਪਣਾਉਣ ਲਈ ਹੋਰਾਂ ਨੂੰ ਪ੍ਰੇਰਿਤ ਕਰਨਗੇ। ਰਾਮਫਲ ਮੋਰਖੀ ਅਤੇ ਮਹਿੰਦਰ ਕਾਲਵਾ ਨੇ ਕਿਹਾ ਕਿ ਸਵਦੇਸ਼ੀ ਵਸਤਾਂ ਅਪਣਾਉਣ ਨਾਲ ਭਾਰਤ ਦੇਸ਼ ਆਤਮਨਿਰਭਰਤਾ ਵੱਲ ਵਧੇਗਾ ਜਿਸ ਤੋਂ ਦੇਸ਼ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਭਾਰਤ ਆਰਥਿਕ ਸਥਿਤੀ ਦੇ ਨਾਲ-ਨਾਲ ਸੱਭਿਆਚਾਰਕ ਤੌਰ ’ਤੇ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਸੁਫ਼ਨਾ ਹੈ ਕਿ 2047 ਤੱਕ ਜਦੋਂ ਦੇਸ਼ ਵਾਸੀ ਆਜ਼ਾਦੀ ਦਾ 100ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹੋਣਗੇ ਉਦੋਂ ਤੱਕ ਭਾਰਤ ਦੇਸ਼ ਵਿਕਸਿਤ ਰਾਸ਼ਟਰ ਬਣੇ। ਉਨ੍ਹਾਂ ਨੇ ‘ਸਵਦੇਸ਼ੀ ਅਪਣਾਓ-ਭਾਰਤ ਨੂੰ ਮਜ਼ਬੂਤ ਬਣਾਓ’ ਤਹਿਤ ਸਵਦੇਸ਼ੀ ਚੀਜ਼ਾਂ ਖਰੀਦਣ ਅਤੇ ਅਪਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਪੂਰੇ ਪਿੱਲੂਖੇੜਾ ਕਸਬੇ ਦੇ ਦੁਕਾਨਦਾਰਾਂ ਦੇ ਸਵਦੇਸ਼ੀ ਵਸਤਾਂ ਅਪਣਾਉਣ ਦੇ ਫਾਰਮ ਭਰਦੇ ਹੋਏ ਉਨ੍ਹਾਂ ਨੂੰ ਭਾਰਤ ਦੇ ਹਿੱਤ ਵਿੱਚ ਸਮਝਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਰੇ ਲੋਕ ਦੇਸ਼ ਵਿੱਚ ਬਣਿਆ ਸਾਮਾਨ ਹੀ ਖਰੀਦਣ ਤਾਂ ਕਿ ਭਾਰਤ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇ।
