ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਬਨਿਟ ਮੰਤਰੀ ਵਿਜ ਨੇ ਐਕਸ ’ਤੇ ਆਪਣੇ ਨਾਂ ਅੱਗਿਓਂ ‘ਮੰਤਰੀ’ ਸ਼ਬਦ ਹਟਾਇਆ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਉੱਤੇ ਆਪਣੇ ਨਾਮ ਅੱਗਿਓਂ ‘ਮੰਤਰੀ’ ਸ਼ਬਦ ਹਟਾ ਦਿੱਤਾ ਹੈ। ਹਰਿਆਣਾ ਸਰਕਾਰ ’ਚ ਮੰਤਰੀ ਵਿਜ ਨੇ ਆਪਣੇ ਬਾਇਓ (Biodata) ਨੂੰ ‘ਅਨਿਲ ਵਿਜ ਮੰਤਰੀ ਹਰਿਆਣਾ’ ਤੋਂ ਬਦਲ...
ਅਨਿਲ ਵਿਜ। ਫਾਈਲ ਫੋਟੋ
Advertisement

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਉੱਤੇ ਆਪਣੇ ਨਾਮ ਅੱਗਿਓਂ ‘ਮੰਤਰੀ’ ਸ਼ਬਦ ਹਟਾ ਦਿੱਤਾ ਹੈ। ਹਰਿਆਣਾ ਸਰਕਾਰ ’ਚ ਮੰਤਰੀ ਵਿਜ ਨੇ ਆਪਣੇ ਬਾਇਓ (Biodata) ਨੂੰ ‘ਅਨਿਲ ਵਿਜ ਮੰਤਰੀ ਹਰਿਆਣਾ’ ਤੋਂ ਬਦਲ ਕੇ ‘ਅਨਿਲ ਵਿਜ ਅੰਬਾਲਾ ਕੈਂਟ ਹਰਿਆਣਾ ਭਾਰਤ’ ਕਰ ਦਿੱਤਾ ਹੈ।

Advertisement

ਇਸ ਤੋਂ ਪਹਿਲਾਂ ਅਨਿਲ ਵਿਜ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਕੁਝ ਪਾਰਟੀ ਨੇਤਾਵਾਂ ’ਤੇ ਅੰਬਾਲਾ ਛਾਉਣੀ ਵਿੱਚ ਸਮਾਨਾਂਤਰ ਭਾਜਪਾ ਚਲਾਉਣ ਦਾ ਦੋਸ਼ ਲਗਾਇਆ ਸੀ। ਹਾਲ ਹੀ ਵਿੱਚ ਇਸ ਦਬੰਗ ਭਾਜਪਾ ਆਗੂ ਨੇ ਆਪਣਾ ਗੁੱਸਾ ਕੱਢਣ ਲਈ ਐਕਸ ਅਕਾਊਂਟ ’ਤੇ ਲਿਖਿਆ, ‘‘ਅੰਬਾਲਾ ਛਾਉਣੀ ਵਿੱਚ, ਕੁਝ ਲੋਕ ਉਪਰ ਵਾਲਿਆਂ ਦੇ ਆਸ਼ੀਰਵਾਦ ਨਾਲ ਸਮਾਨਾਂਤਰ ਭਾਜਪਾ ਚਲਾ ਰਹੇ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ। ਪਾਰਟੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।’’ ਭਾਜਪਾ ਆਗੂ ਨੇ ‘ਟਿੱਪਣੀ ਬਾਕਸ’ ਵਿੱਚ ਆਪਣੇ ਸਮਰਥਕਾਂ ਤੋਂ ਸੁਝਾਅ ਵੀ ਮੰਗੇ ਸਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਵਿਜ ਨੇ ਪਿਛਲੇ ਸਾਲ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਆਪਣੀ ਬਾਇਓ ਨੂੰ ਸੰਪਾਦਿਤ ਕੀਤਾ ਸੀ ਅਤੇ ‘ਮੋਦੀ ਕਾ ਪਰਿਵਾਰ’ ਟੈਗਲਾਈਨ ਹਟਾ ਦਿੱਤੀ ਸੀ।

ਬਾਅਦ ਵਿੱਚ ਉਨ੍ਹਾਂ ਮੁੜ ਟੈਗਲਾਈਨ ਜੋੜੀ ਸੀ ਪਰ ਇਸ ਨੂੰ ਹੇਠਾਂ ਰੱਖ ਦਿੱਤਾ ਗਿਆ ਸੀ। ਮਗਰੋਂ ਵਿਜ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਭਾਜਪਾ ਦੇ ਪੱਕੇ ਭਗਤ ਹਨ।

‘ਵਿਜ’ ਖ਼ੁਦ ਇਕ ਟੈਗ ਹੈ, ਮੈਨੂੰ ਹੋਰ ਕਿਸੇ ਟੈਗ ਦੀ ਲੋੜ ਨਹੀਂ: ਅਨਿਲ ਵਿਜ

ਜਦੋਂ ਟ੍ਰਿਬਿਊਨ ਨੇ ਅਨਿਲ ਵਿਜ ਨਾਲ ਇਸ ਬਦਲਾਅ ਬਾਰੇ ਗੱਲ ਕੀਤੀ, ਤਾਂ ਵਿਜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪ੍ਰਸਿੱਧੀ ਲਈ ‘ਮੰਤਰੀ’ ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਮੈਂ ‘ਮੰਤਰੀ’ ਸਿਰਲੇਖ ਦੀ ਵਰਤੋਂ ਕਰਕੇ ਆਪਣੇ ਦਰਸ਼ਕ ਅਤੇ ਫਾਲੋਅਰਜ਼ ਨਹੀਂ ਵਧਾਉਣਾ ਚਾਹੁੰਦਾ। ਜਦੋਂ ਮੇਰੇ ਬਾਇਓ ਵਿੱਚ ‘ਮੰਤਰੀ’ ਟੈਗ ਨਹੀਂ ਸੀ ਤਾਂ ਮੇਰੇ ਫਾਲੋਅਰਜ਼ ਤੇਜ਼ੀ ਨਾਲ ਵਧ ਰਹੇ ਸਨ। ਹੁਣ, ‘ਵਿਜ’ ਇੱਕੋ ਇੱਕ ਟੈਗ ਹੈ; ਮੈਨੂੰ ਕਿਸੇ ਹੋਰ ਟੈਗ ਦੀ ਲੋੜ ਨਹੀਂ ਹੈ।’ ਵਿਜ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਲਗਪਗ ਇੱਕ ਸਾਲ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ਤੋਂ ‘ਮੰਤਰੀ’ ਟੈਗ ਵੀ ਹਟਾ ਦਿੱਤਾ ਸੀ।

Advertisement
Tags :
Anil VijCabinet MinisterCabinet minister Anil Vijਅਨਿਲ ਵਿਜਅੰਬਾਲਾਹਰਿਆਣਾ ਖ਼ਬਰਾਂਹਰਿਆਣਾ:ਪੰਜਾਬੀ ਖ਼ਬਰਾਂਭਾਜਪਾ ਆਗੂ
Show comments