ਡੋਰ ਦੀ ਲਪੇਟ ’ਚ ਆਉਣ ਕਾਰਨ ਵਪਾਰੀ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਜੂਨ ਇਥੇ ਪੂਰਬੀ ਦਿੱਲੀ ਵਿੱਚ ਵੀਰਵਾਰ ਸ਼ਾਮ ਨੂੰ ਨਿਊ ਉਸਮਾਨਪੁਰ ਪੁਲੀਸ ਸਟੇਸ਼ਨ ਦੇ ਨੇੜੇ ਪਾਂਡਵਸ਼ੀਲਾ ਰੋਡ ’ਤੇ, ਇੱਕ ਸਕੂਟੀ ਸਵਾਰ ਵਪਾਰੀ ਡੋਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਵਪਾਰੀ ਦੀ ਪਛਾਣ ਰਿਸ਼ਭ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
Advertisement
ਇਥੇ ਪੂਰਬੀ ਦਿੱਲੀ ਵਿੱਚ ਵੀਰਵਾਰ ਸ਼ਾਮ ਨੂੰ ਨਿਊ ਉਸਮਾਨਪੁਰ ਪੁਲੀਸ ਸਟੇਸ਼ਨ ਦੇ ਨੇੜੇ ਪਾਂਡਵਸ਼ੀਲਾ ਰੋਡ ’ਤੇ, ਇੱਕ ਸਕੂਟੀ ਸਵਾਰ ਵਪਾਰੀ ਡੋਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਵਪਾਰੀ ਦੀ ਪਛਾਣ ਰਿਸ਼ਭ ਗੁਪਤਾ ਵਜੋਂ ਹੋਈ ਹੈ। ਇਸ ਦੌਰਾਨ ਵਪਾਰੀ ਦੇ ਗਲੇ ’ਤੇ ਕੱਟ ਲੱਗ ਗਿਆ ਤੇ ਜ਼ਖਮੀ ਹਾਲਤ ’ਚ ਉਹ ਖੁਦ ਸਕੂਟੀ ’ਤੇ ਹਸਪਤਾਲ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਖੂਨ ਵਹਾਅ ਦੇਖ ਕੇ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ’ਚ ਰੈਫਰ ਕਰ ਦਿੱਤੀ। ਪੀੜਤ ਦਾ ਭਰਾ ਉਸ ਨੂੰ ਪਟਪੜਗੰਜ ਦੇ ਮੈਕਸ ਹਸਪਤਾਲ ਲੈ ਕੇ ਗਿਆ, ਜਿਥੇ ਉਸ ਦੀ ਗਰਦਨ ’ਤੇ 13 ਟਾਂਕੇ ਲੱਗਾਏ ਗਏ ਹਨ। ਨਿਊ ਉਸਮਾਨਪੁਰ ਪੁਲੀਸ ਸਟੇਸ਼ਨ ਨੇ ਪੀੜਤ ਦਾ ਬਿਆਨ ਦਰਜ ਕੀਤਾ ਹੈ ਪਰ ਹਾਲੇ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪੀੜਤ ਦਾ ਕਹਿਣਾ ਹੈ ਕਿ ਜੇ ਸਕੂਟਰ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਉਸਦਾ ਬਚਣਾ ਮੁਸ਼ਕਲ ਸੀ।
Advertisement