ਮੁੱਕੇਬਾਜ਼ੀ: ਤਿੰਨ ਖਿਡਾਰਨਾਂ ਦਾ ਨਕਦ ਇਨਾਮ ਨਾਲ ਸਨਮਾਨ
ਆਈਜੀਪੀ ਅੰਬਾਲਾ ਰੇਂਜ ਪੰਕਜ ਨੈਨ ਨੇ ਤਿੰਨ ਹੋਣਹਾਰ ਖਿਡਾਰਨਾਂ ਹਰਨੂਰ ਕੌਰ, ਆਇਸ਼ਾ ਚੌਧਰੀ ਅਤੇ ਮੁਸਕਾਨ ਪਰਮਾਰ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ 11-11 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਆਈਜੀਪੀ ਵੱਲੋਂ ਮੁੱਕੇਬਾਜ਼ੀ ਕੋਚ...
Advertisement
ਆਈਜੀਪੀ ਅੰਬਾਲਾ ਰੇਂਜ ਪੰਕਜ ਨੈਨ ਨੇ ਤਿੰਨ ਹੋਣਹਾਰ ਖਿਡਾਰਨਾਂ ਹਰਨੂਰ ਕੌਰ, ਆਇਸ਼ਾ ਚੌਧਰੀ ਅਤੇ ਮੁਸਕਾਨ ਪਰਮਾਰ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ 11-11 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਆਈਜੀਪੀ ਵੱਲੋਂ ਮੁੱਕੇਬਾਜ਼ੀ ਕੋਚ ਸੰਜੇ ਕੁਮਾਰ ਅਤੇ ਵੁਸ਼ੂ ਕੋਚ ਰਵਿੰਦਰ ਖੱਤਰੀ ਦੀ ਵੀ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ।
ਹਰਨੂਰ ਕੌਰ ਨੇ ਬੈਲਟ ਐਂਡ ਰੋਡ ਇੰਟਰਨੈਸ਼ਨਲ ਯੂਥ ਬਾਕਸਿੰਗ ਗਾਲਾ, ਚੀਨ 2025 ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਹ ਆਰਮੀ ਸਪੋਰਟਸ ਇੰਸਟੀਚਿਊਟ ਪੁਣੇ ਵਿੱਚ ਚੁਣੀ ਜਾਣ ਵਾਲੀ ਅੰਬਾਲਾ ਦੀ ਪਹਿਲੀ ਧੀ ਹੈ ਅਤੇ ਅਕਤੂਬਰ ਦੇ ਆਖ਼ਰੀ ਹਫ਼ਤੇ ਬਹਿਰੀਨ ਵਿਚ ਹੋਣ ਵਾਲੀਆਂ ਯੂਥ ਏਸ਼ੀਅਨ ਗੇਮਜ਼ 2025 ਲਈ ਵੀ ਚੁਣੀ ਗਈ ਹੈ। ਆਇਸ਼ਾ ਚੌਧਰੀ ਨੇ ਚੀਨ ਵਿਚ ਹੋਈ 12ਵੀਂ ਏਸ਼ੀਅਨ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਹਾਸਲ ਕੀਤਾ ਹੈ ਅਤੇ ਮਾਸਕੋ ਵੁਸ਼ੂ ਸਟਾਰ ਚੈਂਪੀਅਨਸ਼ਿਪ ਜਿੱਤੀ ਹੈ। ਇਸੇ ਤਰ੍ਹਾਂ ਮੁਸਕਾਨ ਪਰਮਾਰ ਨੇ ਮਾਸਕੋ ਵੁਸ਼ੂ ਸਟਾਰ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
Advertisement
ਜ਼ਿਕਰਯੋਗ ਹੈ ਕਿ ਤਿੰਨੇ ਖਿਡਾਰਨਾਂ ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸਿਟੀ ਦੀਆਂ ਵਿਦਿਆਰਥਣਾਂ ਹਨ। ਨੈਨ ਨੇ ਸਕੂਲ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਨੇ ਨਾ ਸਿਰਫ਼ ਸਕੂਲ ਨੂੰ ਸਗੋਂ ਪੂਰੇ ਦੇਸ਼ ਨੂੰ ਮਾਣ ਵਧਾਇਆ ਹੈ।
Advertisement