ਮੁੱਕੇਬਾਜ਼ੀ: ਕਲਪਨਾ ਲਾਂਬਾ ਨੇ ਸੋਨ ਤਗ਼ਮਾ ਜਿੱਤਿਆ
ਅੰਬਾਲਾ ਬਾਕਸਿੰਗ ਸੈਂਟਰ ਦੀ ਖਿਡਾਰਨ ਕਲਪਨਾ ਲਾਂਬਾ ਨੇ ਆਇਰਲੈਂਡ ਵਿੱਚ ਕਰਵਾਏ ਸਿਖਲਾਈ ਅਤੇ ਮੁਕਾਬਲਾ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਖਿਡਾਰਨ ਲਾਂਬਾ ਦੇ ਕੋਚ ਸੰਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲਾ 30 ਅਕਤੂਬਰ ਤੋਂ 11 ਨਵੰਬਰ ਤੱਕ...
Advertisement
ਅੰਬਾਲਾ ਬਾਕਸਿੰਗ ਸੈਂਟਰ ਦੀ ਖਿਡਾਰਨ ਕਲਪਨਾ ਲਾਂਬਾ ਨੇ ਆਇਰਲੈਂਡ ਵਿੱਚ ਕਰਵਾਏ ਸਿਖਲਾਈ ਅਤੇ ਮੁਕਾਬਲਾ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਖਿਡਾਰਨ ਲਾਂਬਾ ਦੇ ਕੋਚ ਸੰਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲਾ 30 ਅਕਤੂਬਰ ਤੋਂ 11 ਨਵੰਬਰ ਤੱਕ ਕਰਵਾਇਆ ਗਿਆ ਸੀ। ਮੁਕਾਬਲੇ ਵਿੱਚ 51 ਕਿਲੋ ਭਾਰ ਵਰਗ ਵਿੱਚ ਆਇਰਿਸ਼ ਮੁੱਕੇਬਾਜ਼ ਨੂੰ ਹਰਾ ਕੇ ਕਲਪਨਾ ਲਾਂਬਾ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਖਿਡਾਰਨ ਨੇ ਕੋਚ ਸੰਜੇ ਕੁਮਾਰ ਤੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਮੌਜੂਦਾ ਸਮੇਂ ਨੈਸ਼ਨਲ ਬਾਕਸਿੰਗ ਅਕੈਡਮੀ ਰੋਹਤਕ ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਹੈ। ਮੁੱਕੇਬਾਜ਼ੀ ਕੋਚ ਸੰਜੇ ਕੁਮਾਰ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ।
Advertisement
