ਆਰੀਆ ਕੰਨਿਆ ਕਾਲਜ ’ਚ ‘ਬੋਟੈਨੀਕਲ ਆਰਟ’ ਵਰਕਸ਼ਾਪ
ਆਰੀਆ ਕੰਨਿਆ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਅਤੇ ਇਨਰਵੀਲ ਕਲੱਬ ਵੱਲੋਂ ਸਾਂਝੇ ਤੌਰ ’ਤੇ ‘ਬੋਟੈਨੀਕਲ ਆਰਟ ਐਂਡ ਐਕਸਪ੍ਰੈਸ਼ਨ’ ਵਿਸ਼ੇ ’ਤੇ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕਲਾ ਅਤੇ ਵਿਗਿਆਨ ਦੇ ਸੁਮੇਲ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ...
Advertisement
ਆਰੀਆ ਕੰਨਿਆ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਅਤੇ ਇਨਰਵੀਲ ਕਲੱਬ ਵੱਲੋਂ ਸਾਂਝੇ ਤੌਰ ’ਤੇ ‘ਬੋਟੈਨੀਕਲ ਆਰਟ ਐਂਡ ਐਕਸਪ੍ਰੈਸ਼ਨ’ ਵਿਸ਼ੇ ’ਤੇ ਵਰਕਸ਼ਾਪ ਲਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕਲਾ ਅਤੇ ਵਿਗਿਆਨ ਦੇ ਸੁਮੇਲ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਨਿਖਾਰਨਾ ਸੀ। ਇਸ ਵਰਕਸ਼ਾਪ ਵਿੱਚ ਕਾਲਜ ਦੀ ਸਾਬਕਾ ਵਿਦਿਆਰਥਣ ਸਾਕਸ਼ੀ ਨੇ ਬਤੌਰ ਮੁੱਖ ਬੁਲਾਰਾ ਸ਼ਿਰਕਤ ਕੀਤੀ। ਸਾਕਸ਼ੀ ਹੁਣ ਓਰੇਨ ਫੈਸ਼ਨ ਡਿਜ਼ਾਈਨਿੰਗ ਮੈਨੇਜਮੈਂਟ ਇੰਸਟੀਚਿਊਟ ਚੰਡੀਗੜ੍ਹ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਨਿਭਾ ਰਹੀ ਹੈ। ਵਰਕਸ਼ਾਪ ਦੌਰਾਨ 38 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਾਕਸ਼ੀ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਬੁਰਸ਼ ਤਕਨੀਕਾਂ, ਰੰਗਾਂ ਦੇ ਸੰਜੋਗ ਅਤੇ ਫੈਬਰਿਕ ’ਤੇ ਪੇਂਟਿੰਗ ਤੇ ਛਪਾਈ ਬਾਰੇ ਵਿਹਾਰਕ ਸੁਝਾਅ ਦਿੱਤੇ।
Advertisement
Advertisement