ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰ ਵਿੱਚੋਂ ਮਿਲੀ ਹਰਿਆਣਵੀ ਮਾਡਲ ਦੀ ਲਾਸ਼

ਪੀੜਤ ਦੀ ਭੈਣ ਨੇ ਲੰਘੇ ਦਿਨ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਰਿਪੋਰਟ
ਹਰਿਆਣਵੀ ਮਾਡਲ ਸ਼ੀਤਲ। ਫੋਟੋ: ਸੋਸ਼ਲ ਮੀਡੀਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਸੋਨੀਪਤ, 16 ਜੂਨ

Advertisement

ਖਰਖੌਦਾ ਖੇਤਰ ਵਿੱਚ ਕੌਮੀ ਰਾਜਧਾਨੀ ਖੇਤਰ ਨੂੰ ਲੱਗਦੀ ਨਹਿਰ ’ਚੋਂ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਇਹ ਲਾਸ਼ ਹਰਿਆਣਵੀ ਮਾਡਲ ਸ਼ੀਤਲ ਦੀ ਦੱਸੀ ਜਾਂਦੀ ਹੈ। ਉਹ ਪਾਣੀਪਤ ਦੇ ਖਲੀਲਾ ਮਜ਼ਰਾ ਦੀ ਰਹਿਣ ਵਾਲੀ ਸੀ ਤੇ ਇਸ ਵੇਲੇ ਪਾਣੀਪਤ ਦੀ ਸਤ ਕਰਤਾਰ ਕਲੋਨੀ ਵਿੱਚ ਆਪਣੀ ਭੈਣ ਨੇਹਾ ਨਾਲ ਰਹਿ ਰਹੀ ਸੀ। ਸ਼ੀਤਲ ਦੀ ਭੈਣ ਨੇ ਐਤਵਾਰ ਨੂੰ ਪਾਣੀਪਤ ਦੇ ਪੁਰਾਣੇ ਸਨਅਤੀ ਏਰੀਆ ਵਿਚਲੇ ਪੁਲੀਸ ਥਾਣੇ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।

ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਆਪਣੇ ਬੁਆਏਫਰੈਂਡ ਨਾਲ ਸੀ, ਜਿਸ ਦੀ ਕਾਰ ਨਹਿਰ ਨੇੜਿਓਂ ਬਰਾਮਦ ਕਰ ਲਈ ਗਈ ਹੈ। ਸੁਣਨ ਵਿਚ ਆਇਆ ਹੈ ਕਿ ਸ਼ੀਤਲ ਨੇ ਆਪਣੀ ਭੈਣ ਨੂੰ ਵੀਡੀਓ ਕਾਲ ਰਾਹੀਂ ਦੱਸਿਆ ਸੀ ਕਿ ਉਸ ਦੇ ਬੁਆਏਫਰੈਂਡ ਨੇ ਉਸ ਨੂੰ ਮਾਰਿਆ ਕੁੱਟਿਆ ਹੈ ਅਤੇ ਉਸ ਦੀ ਗਰਦਨ ’ਤੇ ਵੀ ਸੱਟ ਲੱਗੀ ਹੈ। ਇਸ ਮਗਰੋਂ ਉਸ ਦਾ ਆਪਣੀ ਭੈਣ ਨਾਲ ਸੰਪਰਕ ਟੁੱਟ ਗਿਆ। ਬਾਅਦ ਵਿੱਚ ਐਤਵਾਰ ਰਾਤ ਨੂੰ ਸ਼ੀਤਲ ਦੀ ਲਾਸ਼ ਖਰਖੋਦਾ ਦੇ ਐਨਸੀਆਰ ਵਾਟਰ ਚੈਨਲ (ਨਹਿਰ) ਵਿੱਚੋਂ ਮਿਲੀ। ਖਰਖੋਦਾ ਪੁਲੀਸ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਥਾਣੇ ਦੇ ਇੰਚਾਰਜ ਪ੍ਰੇਮ ਨੇ ਕਿਹਾ ਕਿ ਪਾਣੀਪਤ ਤੋਂ ਲੜਕੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਮਿਲੀ ਹੈ। ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪਹਿਲੀ ਨਜ਼ਰੇ ਮ੍ਰਿਤਕ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ। ਪਾਣੀਪਤ ਤੋਂ ਪਰਿਵਾਰ ਆ ਕੇ ਇਸ ਦੀ ਪੁਸ਼ਟੀ ਕਰੇਗਾ।

Advertisement
Tags :
Haryanvi Model