ਸ਼ਹੀਦ ਰਾਮ ਕੁਮਾਰ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ
ਸ਼ਹੀਦ ਰਾਮ ਕੁਮਾਰ ਯੂਥ ਕਲੱਬ ਵੱਲੋਂ ਗ੍ਰਾਮ ਪੰਚਾਇਤ ਲਾਲਵਾਸ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਲਵਾਸ ਪਿੰਡ ਦੇ ਰਾਜੀਵ ਸੈਂਟਰ ਵਿੱਚ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਤੋਂ ਪਹਿਲਾਂ ਸ਼ਹੀਦ ਰਾਮ ਕੁਮਾਰ ਬੈਨੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ...
Advertisement
ਸ਼ਹੀਦ ਰਾਮ ਕੁਮਾਰ ਯੂਥ ਕਲੱਬ ਵੱਲੋਂ ਗ੍ਰਾਮ ਪੰਚਾਇਤ ਲਾਲਵਾਸ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਲਵਾਸ ਪਿੰਡ ਦੇ ਰਾਜੀਵ ਸੈਂਟਰ ਵਿੱਚ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਤੋਂ ਪਹਿਲਾਂ ਸ਼ਹੀਦ ਰਾਮ ਕੁਮਾਰ ਬੈਨੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਡਾਕਟਰਾਂ ਦੀ ਟੀਮ ਨੇ 65 ਯੂਨਿਟ ਖੂਨ ਇਕੱਠਾ ਕੀਤਾ। ਲਾਈਫ ਲਾਈਨ ਬਲੱਡ ਬੈਂਕ ਦੀ ਟੀਮ ਨੇ ਦੱਸਿਆ ਕਿ ਖੂਨਦਾਨ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਦਿਲ ਦੀ ਬਿਮਾਰੀ ਨੂੰ ਘਟਾਉਣ ਲਈ ਬਿਹਤਰ ਮੰਨਿਆ ਜਾਂਦਾ ਹੈ। ਖੂਨ ਵਿੱਚ ਆਇਰਨ ਦਾ ਜ਼ਿਆਦਾ ਪੱਧਰ ਦਿਲ ਦੇ ਦੌਰੇ ਦੇ ਜ਼ੋਖਮ ਨੂੰ ਵਧਾ ਸਕਦਾ ਹੈ। ਇਸ ਮੌਕੇ ਪ੍ਰਧਾਨ ਸੱਤਿਆ ਨਾਰਾਇਣ, ਰਾਜੇਂਦਰ ਕੁਮਾਰ ਦੌਲਾ, ਰਵਿੰਦਰ, ਪ੍ਰਦੀਪ, ਕੁਲਦੀਪ, ਸ਼ਿਵਕੁਮਾਰ, ਮੁੰਨਾ, ਸੁਭਾਸ਼, ਵਿੱਕੀ, ਬਨਵਾਰੀ ਲਾਲ ਤੇ ਕ੍ਰਿਸ਼ਨਾ ਆਦਿ ਮੌਜੂਦ ਸਨ।
Advertisement
Advertisement
