ਭਾਜਪਾ ਵਰਕਰ ਦੇਸ਼ ਨੂੰ ਵਿਕਸਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ: ਸੁਮਨ ਸੈਣੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਜੁਲਾਈ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਮੀਟਿੰਗ ਵਿੱਚ ਵਰਚੁਅਲ ਤੌਰ ’ਤੇ ਸ਼ਿਰਕਤ ਕਰਦਿਆਂ ਜ਼ਿਲ੍ਹਾ ਦਫਤਰ ਗੀਤਾ ਕਮਲ ਦਾ ਉਦਘਾਟਨ ਕੀਤਾ। ਇਸ ਮੌਕੇ ਹਰਿਆਣਾ ਰਾਜ ਬਾਲ ਭਲਾਈ ਪਰੀਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਭਾਜਪਾ ਵਰਕਰ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਰਾਜ ਭਲਾਈ ਬਾਲ ਵਿਕਾਸ ਪਰੀਸ਼ਦ ਦੀ ਮੀਤ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਕਿ ਵਰਕਰ ਭਾਰਤੀ ਜਨਤਾ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਜੋ ਮੌਕਾ ਮਿਲਣ ’ਤੇ ਆਪਣਾ ਖੂਨ ਪਸੀਨਾ ਵਹਾ ਕੇ ਪਾਰਟੀ ਲਈਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਦਫਤਰ ਸਿਰਫ ਇਕ ਇਮਾਰਤ ਹੀ ਨਹੀਂ ਬਲਕਿ ਇਹ ਪਾਰਟੀ ਦੇ ਪ੍ਰਚਾਰ, ਪ੍ਰਸਾਰ, ਰੀਤੀ ਰਿਵਾਜਾਂ ਤੇ ਪਰੰਪਰਾਵਾ ਨੂੰ ਲੋਕਾਂ ਤਕ ਪਹੁੰਚਾਉਣ ਦਾ ਇਕ ਕੇਂਦਰ ਹੈ। ਇਸ ਮੌਕੇ ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਗੀਤਾ ਦਾ ਜਨਮ ਕੁਰੂਕਸ਼ੇਤਰ ਵਿੱਚ ਧਰਮ ਤੇ ਅਧਰਮ ਤੇ ਲੜੇ ਗਏ ਮਹਾਂ ਭਾਰਤ ਦੇ ਯੁੱਧ ਦੌਰਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਧਾਂਤਾਂ ਤੇ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਲੋੜ ਹੈ। ਇਸ ਸਮੇਂ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਗੀਤਾ ਦਾ ਪ੍ਰਚਾਰ ਕੁਰੂਕਸ਼ੇਤਰ ਵਿੱਚ ਹੋਇਆ ਸੀ । ਕੁਰੂਕਸ਼ੇਤਰ ਨੂੰ ਗੀਤਾ ਦੇ ਪ੍ਰਚਾਰ ਨਾਲ ਦੁਨੀਆਂ ਵਿਚ ਮਾਨਤਾ ਮਿਲ ਗਈ ਹੈ ਹੁਣ ਸਾਡੇ ਦਫਤਰ ਨੂੰ ਵੀ ਗੀਤਾ ਕਮਲ ਦੇ ਨਾਂ ਨਾਲ ਮਾਨਤਾ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਤੁਸ਼ਾਰ ਸੈਣੀ, ਚੇਅਰਮੈਨ ਧਰਮਬੀਰ ਮਿਰਜਾਪੁਰ, ਜ਼ਿਲ੍ਹਾ ਪਰੀਸ਼ਦ ਚੇਅਰਪਰਸਨ ਕੰਵਲਜੀਤ ਕੌਰ, ਨਗਰ ਕੌਂਸਲ ਪ੍ਰਧਾਨ ਮਾਫੀ ਢਾਂਡਾ, ਚੇਅਰਮੈਨ ਜੈ ਪਾਲ, ਸੁਸ਼ੀਲ ਰਾਣਾ, ਰਾਹੁਲ ਅਰਚਨਾ, ਡਾ. ਰਾਣਾ, ਜ਼ਿਲ੍ਹਾ ਮੀਡੀਆ ਇੰਚਰਾਜ ਸ਼ੈਲੇਸ਼ ਵਤਸ, ਰਵੀ ਬਤਾਨ ਮੌਜੂਦ ਸਨ।