ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮਾਜ ’ਚ ਨਫ਼ਰਤ ਫੈਲਾਉਣਾ ਚਾਹੁੰਦੀ ਹੈ ਭਾਜਪਾ: ਬਰਜਿੰਦਰ

ਸਾਬਕਾ ਸੰਸਦ ਮੈਂਬਰ ਨੇ ਉਚਾਨਾ ਤੋਂ ਸਦਭਾਵਨਾ ਯਾਤਰਾ ਆਰੰਭੀ
ਪਿੰਡ ਖੇੜੀ ਵਿੱਚ ਬਰਜਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਲੋਕ।
Advertisement

ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸਾਬਕਾ ਸੰਸਦ ਮੈਂਬਰ ਬਰਜਿੰਦਰ ਸਿੰਘ ਨੇ ਜੀਂਦ ਦੇ ਉਚਾਨਾ ਹਲਕੇ ਵਿੱਚ ਅਪਣੀ ਸਦਭਾਵਨਾ ਯਾਤਰਾ ਉਚਾਨਾ ਮੰਡੀ ਤੋਂ ਸ਼ੁਰੂ ਕੀਤੀ। ਇਸ ਯਾਤਰਾ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਰਿੰਦਰ ਸਿੰਘ ਵੀ ਸ਼ਾਮਿਲ ਹੋਏ। ਉਹ ਉਚਾਨਾ ਮੰਡੀ ਤੋਂ ਹੁੰਦੇ ਹੋਏ ਉਚਾਨਾ ਖੁਰਦ ਲਈ ਨਿਕਲੇ ਤਾਂ ਰਾਸਤੇ ਵਿੱਚ ਪਿੰਡ ਖੇੜੀ ਮਸਾਨੀਆ ਦੇ ਵਸਨੀਕਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ।

ਇਸੇ ਤਰ੍ਹਾਂ ਪਿੰਡ ਦਰੋਲੀ, ਕਾਕਡੋਡ, ਨਚਾਰ, ਉਦੈਪੁਰ ਤੇ ਦਰਜਨਪੁਰ ਆਦਿ ਪਿੰਡਾਂ ਵਿੱਚ ਉਨ੍ਹਾਂ ਦੇ ਸਨਮਾਨ ਲਈ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ’ਤੇ ਬਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਸਦਭਾਵਨਾ ਯਾਤਰਾ ਦੀ ਪੂਰੀ ਚਰਚਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਸਮਾਜ ਵਿੱਚ ਜ਼ਹਿਰ ਘੋਲਣਾ ਚਾਹੁੰਦੀ ਹੈ, ਉਸ ਵਿੱਚ ਭਾਜਪਾ ਨੂੰ ਕਾਮਯਾਬ ਨਹੀਂ ਹੋਣ ਦੇਵਾਗੇਂ। ਉਨ੍ਹਾਂ ਕਿਹਾ ਕਿ ਵਰ੍ਹਾ 2024 ਵਿੱਚ ਜੋ ਵਿਧਾਨ ਸਭਾ ਦੀਆਂ ਚੌਣਾ ਹੋਈਆਂ ਸਨ, ਉਸ ਵਿੱਚ ਲੋਕਾਂ ਨੇ ਭਾਜਪਾ ਨੂੰ ਹਰਾਉਣ ਦਾ ਮਨ ਬਣਾ ਰੱਖਿਆ ਸੀ ਪਰ ਨਤੀਜਾ ਇਸ ਦੇ ਬਿਲਕੁਲ ਉਲਟ ਆਇਆ। ਚੋਣਾਂ ਵਿੱਚ ਭਾਜਪਾ ਦਾ ਏਜੰਡਾ ਸਮਾਜ ਨੂੰ ਆਪਸ ਵਿੱਚ ਵੰਡਣ ਦਾ ਸੀ, ਜਿਸ ਵਿੱਚ ਭਾਜਪਾ ਨੂੰ ਕਾਮਯਾਬੀ ਮਿਲੀ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਜ਼ਮੀਨੀ ਪੱਧਰ ’ਤੇ ਕਾਂਗਰਸ ਮੁਕਾਬਲਾ ਨਹੀਂ ਕਰ ਪਾਈ, ਕਿਉਂਕਿ ਸੰਗਠਨ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਸਦਭਾਵਨਾ ਯਾਤਰਾ ਦਾ ਅਸਰ ਆਮ ਲੋਕਾਂ ਉੱਤੇ ਪੈਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਦਭਾਵਨਾਨਾ ਯਾਤਰਾ ਸੱਤ ਮਹੀਨੇ ਤੱਕ ਚੱਲੇਗੀ।

Advertisement

Advertisement
Show comments