ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਨੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਹਟਾਇਆ

ਪਾਰਟੀ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਕਾਗਜ਼ ਵਾਪਸ ਲਏ; ਗੋਪਾਲ ਕਾਂਡਾ ਨੂੰ ਹਮਾਇਤ ਦੇ ਸਕਦੀ ਹੈ ਭਾਜਪਾ
ਗੋਪਾਲ ਕਾਂਡਾ (ਫਾਈਲ ਫੋਟੋ)
Advertisement

ਪ੍ਰਭੂ ਦਿਆਲ

ਸਿਰਸਾ, 16 ਸਤੰਬਰ

Advertisement

Haryana Politics: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦੇ ਆਖਰੀ ਦਿਨ ਅੱਜ ਸਿਰਸਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਿਸ ਲੈ ਲਿਆ ਹੈ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਹਤਾਸ਼ ਜਾਂਗੜਾ ਨੇ ਕਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਉਪਰ ਤੋਂ ਆਦੇਸ਼ ਹੋਇਆ ਹੈ, ਉਨ੍ਹਾਂ ਉਵੇਂ ਹੀ ਕੀਤਾ ਹੈ।

ਗੋਪਾਲ ਕਾਂਡਾ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਜਿਵੇਂ ਉਪਰ ਤੋਂ ਆਦੇਸ਼ ਹੋਵੇਗਾ, ਉਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ‘ਕਾਂਡਾ ਨੇ ਪੰਜ ਸਾਲ ਸਾਡੀ ਹਮਾਇਤ ਕੀਤੀ’ ਸੀ ਅਤੇ ਇਹ ਫ਼ੈਸਲਾ ਸਿਰਸਾ ਦੇ ਵਿਕਾਸ ਦੇ ਹਿੱਤ ਵਿਚ ਕੀਤਾ ਗਿਆ ਹੈ।

ਇਸ ਮੌਕੇ ’ਤੇ ਭਾਜਪਾ ਦੇ ਸੀਨਅਰ ਆਗੂ ਤੇ ਸਾਬਕਾ ਐਮਪੀ ਅਸ਼ੋਕ ਤੰਵਰ ਨੇ ਕਿਹਾ ਕਿ ਐਨਡੀਏ ਦਾ ਇਕ ਹੀ ਮਕਸਦ ਹੈ ਕਿ ਭਾਜਪਾ ਤੀਜੀ ਵਾਰ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ’ਚ ਆਪਣੀ ਸਰਕਾਰ ਕਾਇਮ ਕਰੇ। ਕਾਂਡਾ ਨੂੰ ਹਮਾਇਤ ਦੇਣ ਦੇ ਸੁਆਲ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਭਾਜਪਾ ਦੇ ਦਫ਼ਤਰ ’ਚ ਪਾਰਟੀ ਆਗੂਆਂ ਦੀ ਮੀਟਿੰਗ ਹੋਵੇਗੀ ਤੇ ਇਸ ਦਾ ਫੈਸਲਾ ਮੀਟਿੰਗ ’ਚ ਲਿਆ ਜਾਵੇਗਾ।

ਇਸ ਤਰ੍ਹਾਂ ਹੁਣ ਭਾਜਪਾ ਵੀ ਕਾਂਗਰਸ ਵਾਂਗ ਸੂਬਾਈ ਵਿਧਾਨ ਸਭਾ ਦੀਆਂ 90 ਵਿਚੋਂ 89 ਸੀਟਾਂ ਉਤੇ ਹੀ ਚੋਣ ਲੜੇਗੀ। ਕਾਂਗਰਸ ਨੇ ਭਿਵਾਨੀ ਸੀਟ ਸੀਪੀਐੱਮ ਲਈ ਛੱਡੀ ਹੈ।

Advertisement
Show comments