ਭਾਜਪਾ ਓ ਬੀ ਸੀ ਮੋਰਚੇ ਦੀ ਮੀਟਿੰਗ
ਭਾਜਪਾ ਓ ਬੀ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸੈਣੀ ਨੇ ਰਤੀਆ ਵਿਧਾਨ ਸਭਾ ਹਲਕੇ ਦੇ ਓ ਬੀ ਸੀ ਮੋਰਚਾ ਦੇ ਨਾਗਪੁਰ ਅਤੇ ਰਤੀਆ ਇਕਾਈ ਦੀ ਮੀਟਿੰਗ ਕੀਤੀ। ਇਕਾਈ ਪ੍ਰਧਾਨ ਅੰਕਿਤ ਸਿੰਗਲਾ ਓ ਬੀ ਸੀ ਮੋਰਚਾ ਮੰਡਲ ਪ੍ਰਧਾਨ ਸੱਤਿਆਨਾਰਾਇਣ ਜਾਂਗਰਾ,...
Advertisement
ਭਾਜਪਾ ਓ ਬੀ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸੈਣੀ ਨੇ ਰਤੀਆ ਵਿਧਾਨ ਸਭਾ ਹਲਕੇ ਦੇ ਓ ਬੀ ਸੀ ਮੋਰਚਾ ਦੇ ਨਾਗਪੁਰ ਅਤੇ ਰਤੀਆ ਇਕਾਈ ਦੀ ਮੀਟਿੰਗ ਕੀਤੀ। ਇਕਾਈ ਪ੍ਰਧਾਨ ਅੰਕਿਤ ਸਿੰਗਲਾ ਓ ਬੀ ਸੀ ਮੋਰਚਾ ਮੰਡਲ ਪ੍ਰਧਾਨ ਸੱਤਿਆਨਾਰਾਇਣ ਜਾਂਗਰਾ, ਨਾਗਪੁਰ ਮੰਡਲ ਪ੍ਰਧਾਨ ਸੰਦੀਪ ਅਤੇ ਓ ਬੀ ਸੀ ਮੋਰਚਾ ਪ੍ਰਧਾਨ ਡਾ. ਮੰਗਾ ਰਾਮ ਨੇ ਸੈਣੀ ਦਾ ਸਵਾਗਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸੈਣੀ ਨੇ ਕਿਹਾ ਕਿ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ, ਸਾਨੂੰ ਸਵਦੇਸ਼ੀ ਉਤਪਾਦਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਸਵਦੇਸ਼ੀ ਅਪਣਾਓ-ਦੇਸ਼ ਬਣਾਓ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਸੈਣੀ ਨੇ ਦੱਸਿਆ ਕਿ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ’ਤੇ ਜ਼ਿਲ੍ਹੇ ਵਿੱਚ ਮੈਰਾਥਨ ਕਰਵਾਈ ਜਾਵੇਗੀ।
Advertisement
Advertisement
