ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਦਵਾਜ ਨੇ ਲੋਕ ਸਭਾ ਮੈਂਬਰ ਬਿਧੂੜੀ ਦੀ ਚੁਣੌਤੀ ਕੀਤੀ ਸਵੀਕਾਰ

‘ਆਪ’ ਦੇ ਸੂਬਾਈ ਪ੍ਰਧਾਨ ਵੱਲੋਂ ਚਿਰਾਗ ਦਿੱਲੀ ਵਿੱਚ ਮੁਹੱਲਾ ਕਲੀਨਿਕ ਨੂੰ ਅਰੋਗਿਆ ਮੰਦਰ ਵਿੱਚ ਬਦਲਣ ਦਾ ਦੋਸ਼
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਜੂਨ

Advertisement

ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਿਧੂੜੀ ਦਾ ਦਾਅਵਾ ਹੈ ਕਿ ਭਾਜਪਾ ਸਰਕਾਰ ਨੇ ‘ਆਪ’ ਸਰਕਾਰ ਦੌਰਾਨ ਬਣੇ ਕਿਸੇ ਵੀ ਮੁਹੱਲੇ ਦੇ ਕਲੀਨਿਕ ਜਾਂ ਡਿਸਪੈਂਸਰੀ ਨੂੰ ਪੇਂਟ ਕਰਕੇ ਆਯੂਸ਼ਮਾਨ ਅਰੋਗਿਆ ਮੰਦਰ ਵਿੱਚ ਨਹੀਂ ਬਦਲਿਆ ਹੈ ਅਤੇ ਜੇ ਅਜਿਹਾ ਹੋਇਆ ਹੈ, ਤਾਂ ਉਹ ਰਾਜਨੀਤੀ ਛੱਡ ਦੇਣਗੇ। ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਚਿਰਾਗ ਦਿੱਲੀ ਆਉਣ ਅਤੇ ਆਪਣੀਆਂ ਅੱਖਾਂ ਨਾਲ ਦੇਖਣ ਕਿ ਕਿਵੇਂ ‘ਆਪ’ ਸਰਕਾਰ ਵੱਲੋਂ ਬਣਾਈ ਗਈ ਡਿਸਪੈਂਸਰੀ ਨੂੰ ਪੇਂਟ ਕਰਕੇ ਅਤੇ ਇਸ ਨੂੰ ਆਯੂਸ਼ਮਾਨ ਅਰੋਗਿਆ ਮੰਦਰ ਕਹਿ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹਨ ਅਤੇ ਬਿਧੂੜੀ ਨੂੰ ਚਿਰਾਗ ਦਿੱਲੀ ਡਿਸਪੈਂਸਰੀ ਦਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਦਾ ਉਦਘਾਟਨ 2017 ਵਿੱਚ ਉਸ ਸਮੇਂ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੀਤਾ ਸੀ ਜਦੋਂ ਉਹ ਵਿਧਾਇਕ ਸਨ। ਹੁਣ ਉਸੇ ਡਿਸਪੈਂਸਰੀ ਦਾ ਨਾਮ ਆਯੂਸ਼ਮਾਨ ਅਰੋਗਿਆ ਮੰਦਰ ਰੱਖਿਆ ਗਿਆ ਹੈ, ਜਿਸ ਨੂੰ ਡੈਂਟਿੰਗ-ਪੇਂਟਿੰਗ ਕਰਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਰਾਮਵੀਰ ਸਿੰਘ ਬਿਧੂੜੀ ਦੇ ਜਵਾਬ ਦੀ ਉਡੀਕ ਕਰਨਗੇ।

Advertisement