ਬੀ ਬੀ ਐੱਮ ਬੀ ਨੇ ਪੇਂਟਿੰਗ ਮੁਕਾਬਲੇ ਕਰਵਾਏ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਵੱਲੋਂ ਕੇਂਦਰੀ ਬਿਜਲੀ ਮੰਤਰਾਲੇ ਦੇ ਦਿਸ਼ੇ ਨਿਰਦੇਸ਼ਾਂ ’ਤੇ ਵੱਖ-ਵੱਖ ਥਾਵਾਂ ’ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ 25 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਵਧੀਆ ਪੇਂਟਿੰਗ ਕਰਨ ਵਾਲੇ 300 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ 300 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀ 12 ਦਸੰਬਰ ਨੂੰ ਹੋਣ ਵਾਲੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਬੀ ਬੀ ਐੱਮ ਬੀ ਦੇ ਸੀਨੀਅਰ ਅਧਿਕਾਰੀ ਮਨੋਜ ਤ੍ਰਿਪਾਠੀ ਨੇ ਵਧੀਆ ਪੇਂਟਿੰਗ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ ਨਾਲ ਸਨਮਾਨਿਆ ਗਿਆ। ਇਸ ਦੌਰਾਨ ਜਪਜੋਤ ਕੌਰ, ਤਮੰਨਾ, ਖੁਸ਼ਬੂ ਯਾਦਵ, ਵੀਨੂੰ, ਹਿਮਾਨੀ, ਸ੍ਰਿਸ਼ਟੀ ਨੋਟਿਆਲ ਨੂੰ ਪਹਿਲਾਂ ਇਨਾਮ ਦਿੰਦਿਆ 50-50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੂਜੇ ਨੰਬਰ ’ਤੇ ਰਹਿਣ ਵਾਲਿਆਂ ਨੂੰ 30-30 ਹਜ਼ਾਰ ਅਤੇ ਤੀਜੇ ਨੰਬਰ ਵਾਲਿਆਂ ਨੂੰ 20-20 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਧੀਆ ਪ੍ਰਦਰਸ਼ਨ ਵਾਲੇ 60 ਵਿਦਿਆਰਥੀਆਂ ਨੂੰ 7500-7500 ਰੁਪਏ ਨਾਲ ਸਨਮਾਨਿਆ।
