ਬੈਡਮਿੰਟਨ: ਮਿਜ਼ੋਰਮ ਨੇ ਰਾਜਸਥਾਨ ਨੂੰ ਹਰਾਇਆ
ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੇ ਯੂਐਨਐਕਸ ਸਨਰਾਈਜ਼ ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ ਜੂਨੀਅਰ ਅੰਡਰ-15 ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਤੀਜੇ ਦਿਨ ਖੇਡੇ ਗਏ ਅੰਡਰ-15 ਸਿੰਗਲ ਮੈਚਾਂ ਵਿੱਚ ਚੋਟੀ ਦਾ ਦਰਜਾ ਪ੍ਰਾਪਤ...
Advertisement
ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੇ ਯੂਐਨਐਕਸ ਸਨਰਾਈਜ਼ ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ ਜੂਨੀਅਰ ਅੰਡਰ-15 ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਤੀਜੇ ਦਿਨ ਖੇਡੇ ਗਏ ਅੰਡਰ-15 ਸਿੰਗਲ ਮੈਚਾਂ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਿਜ਼ੋਰਮ ਦੇ ਲਿਆਨਸਾਂਗਜ਼ੇਲਾ ਨੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ, ਰਾਜਸਥਾਨ ਦੇ ਚੋਟੀ ਦਾ ਦਰਜਾ ਪ੍ਰਾਪਤ ਸ਼੍ਰੇਆਂਸ਼ ਚੌਧਰੀ ਨੂੰ 17-15, 8-15, 15-5 ਨਾਲ ਹਰਾਇਆ। ਪਹਿਲੀ ਗੇਮ ਇੱਕ ਨਜ਼ਦੀਕੀ ਮੁਕਾਬਲੇ ਵਿੱਚ ਜਿੱਤਣ ਅਤੇ ਦੂਜੀ ਹਾਰਨ ਦੇ ਬਾਵਜੂਦ ਲਿਆਨਸਾਂਗਜ਼ੇਲਾ ਨੇ ਵਾਪਸੀ ਕੀਤੀ ਅਤੇ ਫੈਸਲਾਕੁੰਨ ਗੇਮ ਵਿੱਚ ਆਪਣੇ ਵਿਰੋਧੀ ਨੂੰ ਹਰਾਇਆ। ਤਾਮਿਲਨਾਡੂ, ਤਿਲੰਗਾਨਾ, ਬਿਹਾਰ ਅਤੇ ਉੱਤਰਾਖੰਡ ਦੇ ਖਿਡਾਰੀਆਂ ਦਾ ਮੁਕਾਬਲਾ ਦਿਲਚਸਪ ਰਿਹਾ। ਤਾਮਿਲਨਾਡੂ ਦੇ ਤੀਜੇ ਦਰਜੇ ਦੇ ਸਾਥੀਆਨ ਰਘੁਨੰਦਨ ਗੋਮਤੀ ਨਾਚਿਆਰ ਕੁਮਾਰਨ ਨੇ ਅਸਾਮ ਦੇ ਅਨੁਕਲਪ ਸਾਹੂ ਨੂੰ ਸਿੱਧੇ ਗੇਮਾਂ ਵਿੱਚ 15-8, 15-12 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਤਿਲੰਗਾਨਾ ਦੇ ਸ਼ੌਰਿਆ ਸਮਾਲਾ ਨੇ ਅਸਾਮ ਦੇ ਅਭਿਲਾਸ਼ ਦਿਵਾਕਰ ਕਾਕਤੀ ਨੂੰ 15-12, 15-8 ਨਾਲ ਹਰਾਇਆ। ਉਤਰਾਖੰਡ ਦੇ ਮਾਨਵ ਡੋਭਾਲ ਨੇ ਗੁਰੂ ਦੱਤਾ ਰੈਡੀ (ਤਿਲੰਗਾਨਾ) ਨੂੰ 12-15, 15-10, 15-12 ਨਾਲ ਹਰਾਇਆ। ਬਿਹਾਰ ਦੀ ਕਾਵਿਆ ਕਸ਼ਯਪ ਨੇ ਗੁਜਰਾਤ ਦੇ ਰੁਦਰ ਪ੍ਰਤਾਪ ਸਿੰਘ ਨੂੰ 1-15, 15-9, 15-12 ਨਾਲ ਹਰਾਇਆ।
Advertisement
Advertisement