ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂਗ੍ਰਾਮ ਵਿੱਚ B-TECH ਵਿਦਿਆਰਥਣ ਵੱਲੋਂ ਹੋਸਟਲ ’ਚ ਖੁਦਕੁਸ਼ੀ

ਇੱਥੇ ਸਿਧਰਾਵਲੀ ਪਿੰਡ ’ਚ ਸਥਿਤ ਐੱਮ.ਬੀ.ਐੱਲ ਰਮਨ ਮੁੰਜਾਲ ਯੂਨੀਵਰਸਿਟੀ ਦੇ ਹੋਸਟਲ ਵਿੱਚ B-TECH ਦੇ ਤੀਜੇ ਸਾਲ ਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਵਿਦਿਆਰਥਣ ਦੀ ਪਛਾਣ ਰਾਜਸਥਾਨ ਦੇ ਅਲਵਰ ਵਾਸੀ ਭੂਮਿਕਾ ਗੁਪਤਾ (23) ਵਜੋਂ...
ਸੰਕੇਤਕ ਤਸਵੀਰ।
Advertisement

ਇੱਥੇ ਸਿਧਰਾਵਲੀ ਪਿੰਡ ’ਚ ਸਥਿਤ ਐੱਮ.ਬੀ.ਐੱਲ ਰਮਨ ਮੁੰਜਾਲ ਯੂਨੀਵਰਸਿਟੀ ਦੇ ਹੋਸਟਲ ਵਿੱਚ B-TECH ਦੇ ਤੀਜੇ ਸਾਲ ਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਵਿਦਿਆਰਥਣ ਦੀ ਪਛਾਣ ਰਾਜਸਥਾਨ ਦੇ ਅਲਵਰ ਵਾਸੀ ਭੂਮਿਕਾ ਗੁਪਤਾ (23) ਵਜੋਂ ਦੱਸੀ ਹੈ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਜਦੋਂ ਵਿਦਿਆਰਥਣ ਇੱਕ ਦੋਸਤ ਦੀ ਜਨਮ ਦਿਨ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਅੱਧੀ ਰਾਤ ਨੂੰ ਆਪਣੇ ਕਮਰੇ ਵਿੱਚ ਪਰਤੀ ਅਤੇ ਉਸ ਨੇ ਫਾਹਾ ਲੈ ਲਿਆ।

Advertisement

ਬਿਲਾਸਪੁਰ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੁੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਭੇਜਿਆ। ਵਿਦਿਆਰਥਣ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।

ਪੁਲੀਸ ਨੇ ਦੱਸਿਆ ਕਿ ਵਿਦਿਆਰਥਣ ਵੱਲੋਂ ਇਹ ਕਦਮ ਚੁੱਕੇ ਜਾਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਉਸ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ।

ਪੁਲੀਸ ਨੇ ਦੱਸਿਆ ਕਿ ਰਾਤ 1:30 ਕੁ ਵਜੇ ਭੂਮਿਕਾ ਦੀ Roommate ਜਨਮ ਦਿਨ ਪਾਰਟੀ ਲਈ ਰਿਬਨ ਲੈਣ ਲਈ ਕਮਰੇ ਵਿੱਚ ਪਰਤੀ ਪਰ ਕਮਰਾ ਅੰਦਰੋਂ ਬੰਦ ਸੀ ਅਤੇ ਵਾਰ-ਵਾਰ ਖੜਕਾਉਣ ਦੇ ਬਾਵਜੂਦ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ, ਜਿਸ ਮਗਰੋਂ ਉਸ ਨੇ ਹੋਸਟਲ ਵਾਰਡਨ ਨੁੂੰ ਸੂਚਿਤ ਕੀਤਾ।

ਹੋਸਟਲ ਵਾਰਡਨ ਵੱਲੋਂ ਪਲੰਬਰ ਨੂੰ ਬੁਲਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਭੂਮਿਕਾ ਦੀ ਲਾਸ਼ ਲਟਕ ਰਹੀ ਸੀ। ਪੁੱਛ-ਪੜਤਾਲ ਦੌਰਾਨ ਭੂਮਿਕਾ ਦੀ ਰੂਮਮੇਟ ਨੇ ਕਿਹਾ ਕਿ ਜਨਮਦਿਨ ਦੀ ਪਾਰਟੀ ਦੌਰਾਨ ਭੂਮਿਕਾ ਬਿਲਕੁਲ ਠੀਕ ਸੀ ਅਤੇ ਅਜਿਹਾ ਕੁਝ ਵੀ ਨਹੀਂ ਹੋਇਆ ਜਿਸ ਕਾਰਨ ਉਹ ਅਜਿਹਾ ਕਦਮ ਚੁੱਕਦੀ। ਪੁਲੀਸ ਨੇ ਦੱਸਿਆ ਮ੍ਰਿਤਕ ਵਿਦਿਆਰਥਣ ਦਾ ਪਰਿਵਾਰ ਮੰਗਲਵਾਰ ਨੂੰ ਗੁਰੂਗ੍ਰਾਮ ਪਹੁੰਚਿਆ। ਭੂਮਿਕਾ ਦੇ ਮਾਮੇ ਨੇ ਦੋਸ਼ ਲਗਾਇਆ ਕਿ ਇਹ ਖੁਦਕੁਸ਼ੀ ਦਾ ਨਹੀਂ ਸਗੋਂ ਕਤਲ ਦਾ ਮਾਮਲਾ ਹੈ ਅਤੇ ਉਸ ਨੇ ਪੁਲੀਸ ਕੋਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਜਾਂਚ ਅਧਿਕਾਰੀ ASI Bijender Singh ਨੇ ਕਿਹ ਕਿ ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ university officials ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ।

Advertisement