ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸ਼ੋਕ ਅਰੋੜਾ ਨੇ ਅਮਰੀਕਾ ਮੰਦਰ ਤੇ ਆਸ਼ਰਮ ਦਾ ਨੀਂਹ ਪੱਥਰ ਰੱਖਿਆ

ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜਨੋ ਸ਼ਹਿਰ ਵਿਚ ਜਗਤਗੁਰੂ ਸ੍ਰੀ ਬ੍ਰਹਮਾਨੰਦ ਮੰਦਰ ਤੇ ਆਸ਼ਰਮ ਦਾ ਨੀਂਹ ਪੱਥਰ ਰੱਖਣ ਲਈ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਬ੍ਰਹਮਾਨੰਦ ਆਸ਼ਰਮ ਕੁਰੂਕਸ਼ੇਤਰ ਦੀ ਮਾਤਾ ਦਰਸ਼ਨੀ ਦੇਵੀ...
Advertisement

ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜਨੋ ਸ਼ਹਿਰ ਵਿਚ ਜਗਤਗੁਰੂ ਸ੍ਰੀ ਬ੍ਰਹਮਾਨੰਦ ਮੰਦਰ ਤੇ ਆਸ਼ਰਮ ਦਾ ਨੀਂਹ ਪੱਥਰ ਰੱਖਣ ਲਈ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਬ੍ਰਹਮਾਨੰਦ ਆਸ਼ਰਮ ਕੁਰੂਕਸ਼ੇਤਰ ਦੀ ਮਾਤਾ ਦਰਸ਼ਨੀ ਦੇਵੀ ਨੇ ਕੀਤੀ। ਇਹ ਆਸ਼ਰਮ ਤੇ ਮੰਦਰ ਬ੍ਰਹਮਾਨੰਦ ਦੇ ਪੈਰੋਕਾਰਾਂ ਵਲੋਂ ਪੰਜ ਏਕੜ ਜਮੀਨ ’ਤੇ ਬਣਾਇਆ ਜਾਏਗਾ। ਇਸ ਮੌਕੇ ਮਾਤਾ ਦਰਸ਼ਨੀ ਦੇਵੀ ਨੇ ਅਸ਼ੋਕ ਅਰੋੜਾ ਨੂੰ ਪੱਗ ਬੰਨ੍ਹ ਕੇ ਅਸ਼ੀਰਵਾਦ ਦਿੱਤਾ। ਇਸ ਮੌਕੇ ਅਰੋੜਾ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਦੀ ਧਰਤੀ ਤੇ ਜਗਤਗੁਰੂ ਬ੍ਰਹਮਾਨੰਦ ਜੀ ਦਾ ਮੰਦਰ ਤੇ ਆਸ਼ਰਮ ਬਣਾਇਆ ਜਾਏਗਾ। ਇਸ ਮੌਕੇ ਵਿਧਾਇਕ ਅਸ਼ੋਕ ਅਰੋੜਾ ਨੇ ਜਗਤ ਗੁਰੂ ਬ੍ਰਹਮਾ ਨੰਦ ਮੰਦਰ ਤੇ ਆਸ਼ਰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੈਰੋਕਾਰਾਂ ਨੇ ਅਮਰੀਕਾ ਆਉਣ ਤੋਂ ਬਾਅਦ ਵੀ ਆਪਣੀ ਸੰਸ੍ਰਿਕਤੀ ਨੂੰ ਜਿੰਦਾ ਰੱਖਿਆ।

Advertisement
Advertisement