ਆਸ਼ਾ ਵਰਕਰ ਨਸ਼ੇੜੀਆਂ ਦੀ ਪਛਾਣ ਕਰਨ ’ਚ ਮਦਦ ਕਰਨਗੀਆਂ
ਪੀਪੀ ਵਰਮਾ ਪੰਚਕੂਲਾ, 11 ਜੁਲਾਈ ਪੰਚਕੂਲਾ ਮਹਿਲਾ ਥਾਣਾ ਪੁਲੀਸ ਨੇ ਸੈਕਟਰ-6 ਸਿਵਲ ਹਸਪਤਾਲ ਵਿੱਚ ਆਸ਼ਾ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਦੀ ਮਦਦ ਨਾਲ ਨਸ਼ਾ ਛੁਡਾਊ ਮੁਹਿੰਮ ਨੂੰ ਹਰ ਪਿੰਡ ਵਿੱਚ ਲਿਜਾਣਾ ਅਤੇ ਉਨ੍ਹਾਂ ਲੋਕਾਂ...
Advertisement
ਪੀਪੀ ਵਰਮਾ
ਪੰਚਕੂਲਾ, 11 ਜੁਲਾਈ
Advertisement
ਪੰਚਕੂਲਾ ਮਹਿਲਾ ਥਾਣਾ ਪੁਲੀਸ ਨੇ ਸੈਕਟਰ-6 ਸਿਵਲ ਹਸਪਤਾਲ ਵਿੱਚ ਆਸ਼ਾ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਦੀ ਮਦਦ ਨਾਲ ਨਸ਼ਾ ਛੁਡਾਊ ਮੁਹਿੰਮ ਨੂੰ ਹਰ ਪਿੰਡ ਵਿੱਚ ਲਿਜਾਣਾ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਸੀ ਜੋ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਛੱਡਣਾ ਚਾਹੁੰਦੇ ਹਨ। ਆਸ਼ਾ ਵਰਕਰ ਨਸ਼ੇੜੀਆਂ ਦੀ ਪਛਾਣ ਕਰਨ ਵਿੱਚ ਪੁਲੀਸ ਦੀ ਮਦਦ ਕਰਨਗੀਆਂ। ਇਹ ਪ੍ਰੋਗਰਾਮ ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰੀ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਪਹਿਲਾਂ ਵੀ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।
Advertisement