ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਦੇ ਦਿਸ਼ਾ ਨਿਰਦੇਸ਼ ਹੇਠ ਐਂਟੀ ਨਾਰੋਟਿਕਸ ਸੈੱਲ ਦੀ ਟੀਮ ਨੇ ਮੁਲਜ਼ਮ ਰਾਹੁਲ ਵਾਸੀ ਦਿਆਲ ਬਾਗ ਅੰਬਾਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ...
Advertisement
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਦੇ ਦਿਸ਼ਾ ਨਿਰਦੇਸ਼ ਹੇਠ ਐਂਟੀ ਨਾਰੋਟਿਕਸ ਸੈੱਲ ਦੀ ਟੀਮ ਨੇ ਮੁਲਜ਼ਮ ਰਾਹੁਲ ਵਾਸੀ ਦਿਆਲ ਬਾਗ ਅੰਬਾਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 11 ਅਕਤੂਬਰ ਨੂੰ ਏ ਐੱਸ ਆਈ ਸਤਵਿੰਦਰ ਸਿੰਘ ਦੀ ਟੀਮ ਨੇ ਐੱਨ ਐੱਚ 44 ਬਰਾੜਾ ਚੌਕ ਸ਼ਾਹਬਾਦ ’ਤੇ ਮੌਜੂਦ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੀਣਾ ਮਾਰਕੀਟ ਸ਼ਾਹਬਾਦ ਤੋਂ ਸ਼ੁਭਮ ਉਰਫ ਸੂਬਾ ਵਾਸੀ ਬਾਬੈਨ ਤੇ ਸਰਦੂਲ ਸਿੰਘ ਉਰਫ ਬਿਟੂ ਵਾਸੀ ਖੇੜੀ ਸਰਫਲੀ ਜ਼ਿਲ੍ਹਾ ਕਰਨਾਲ ਨੂੰ ਕਾਬੂ ਕੀਤਾ ਸੀ ਤੇ ਉਨਾਂ ਕੋਲੋਂ 10 ਗਰਾਮ ਹੈਰੋਈਨ ਬਰਾਮਦ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਰਾਹੁਲ ਨੂੰ ਕਾਬੂ ਕਰ ਲਿਆ।
Advertisement
Advertisement
