ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਕੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ

ਦੋਵਾਂ ਧਿਰਾਂ ਨੂੰ ਆਪਸ ਵਿੱਚ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ
Advertisement

ਸੈਕਟਰ 31 ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਮੋਹਨ ਬਾਬਾ ਨਗਰ ਬਦਰਪੁਰ ਦਿੱਲੀ ਦੀ ਔਰਤ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਸ਼ੀਬਾ 24 ਜੁਲਾਈ ਨੂੰ ਆਈਸੀਆਈਸੀਆਈ ਬੈਂਕ ਐਨਆਈਟੀ ਫਰੀਦਾਬਾਦ ਵਿੱਚ ਡਿਊਟੀ ‘ਤੇ ਗਈ ਸੀ। ਮਗਰੋਂ ਘਰ ਨਹੀਂ ਪਰਤੀ। 25 ਜੁਲਾਈ ਨੂੰ ਉਸ ਦੀ ਲਾਸ਼ ਹੋਟਲ ਬਲੈਕ ਪੇਪਰ ਆਈਪੀ ਕਲੋਨੀ ਸੈਕਟਰ 31 ਫਰੀਦਾਬਾਦ ਵਿੱਚੋਂ ਮਿਲੀ। ਉਸ ਦੀ ਧੀ ਦਾ ਕਥਿਤ ਕਤਲ ਦੀਪਕ ਨੇ ਕੀਤਾ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ 31 ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਦੀਪਕ (33) ਵਾਸੀ ਮੋਹਨ ਬਾਬਾ ਨਗਰ ਬਦਰਪੁਰ ਦਿੱਲੀ ਨੂੰ ਨਵਾਂ ਪਲਾ ਪੁਲ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਦੀਪਕ ਮ੍ਰਿਤਕ ਨਾਲ 10 ਸਾਲਾਂ ਤੋਂ ਦੋਸਤ ਸੀ। ਸ਼ੀਬਾ ਉਸ ’ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਉਸ ਨੇ ਪੀੜਤਾ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

Advertisement
Advertisement