ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਟਮਾਰ ਮਾਮਲੇ ’ਚ ਗ੍ਰਿਫ਼ਤਾਰ

ਪੁਲੀਸ ਸੁਪਰਡੈਂਟ ਸ੍ਰੀ ਸਿਧਾਂਤ ਜੈਨ ਦੀ ਅਗਵਾਈ ਹੇਠ ਰਤੀਆ ਸਿਟੀ ਪੁਲੀਸ ਸਟੇਸ਼ਨ ਨੇ ਇੱਕ ਗੰਭੀਰ ਸਮੂਹਿਕ ਹਮਲੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋਸ਼ੀ ਮਨਿੰਦਰ ਉਰਫ਼ ਮਨੀ ਵਾਸੀ ਵਾਰਡ ਨੰਬਰ 12 ਰਤੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਨਿਯਮਾਂ ਅਨੁਸਾਰ...
ਪੁਲੀਸ ਦੀ ਹਿਰਾਸਤ ’ਚ ਮੁਲਜ਼ਮ।
Advertisement

ਪੁਲੀਸ ਸੁਪਰਡੈਂਟ ਸ੍ਰੀ ਸਿਧਾਂਤ ਜੈਨ ਦੀ ਅਗਵਾਈ ਹੇਠ ਰਤੀਆ ਸਿਟੀ ਪੁਲੀਸ ਸਟੇਸ਼ਨ ਨੇ ਇੱਕ ਗੰਭੀਰ ਸਮੂਹਿਕ ਹਮਲੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋਸ਼ੀ ਮਨਿੰਦਰ ਉਰਫ਼ ਮਨੀ ਵਾਸੀ ਵਾਰਡ ਨੰਬਰ 12 ਰਤੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਨਿਯਮਾਂ ਅਨੁਸਾਰ ਪੁਲੀਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪੀੜਤ ਅਮਨਦੀਪ ਵਾਸੀ ਅਰੋੜਾ ਕਲੋਨੀ ਰਤੀਆ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ 8 ਅਗਸਤ 2025 ਨੂੰ ਉਹ ਆਪਣੇ ਦੋਸਤ ਸੰਜੀਵ ਨਾਲ ਨਿੱਜੀ ਕੰਮ ਲਈ ਅਰੋੜਾ ਕਲੋਨੀ ਗਿਆ ਸੀ। ਉਸੇ ਸਮੇਂ ਲਗਭਗ 10 ਤੋਂ 12 ਨੌਜਵਾਨ ਪਹਿਲਾਂ ਹੀ ਤਲਵਾਰਾਂ, ਡੰਡਿਆਂ ਵਰਗੇ ਹਥਿਆਰਾਂ ਨਾਲ ਲੈਸ ਸਨ। ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਅਚਾਨਕ ਦੋਵਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਮਨਦੀਪ ਅਤੇ ਸੰਜੀਵ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਦਾ ਮੈਡੀਕਲ ਕਾਲਜ ਅਗਰੋਹਾ ਅਤੇ ਫਿਰ ਜਨਤਾ ਸੇਵਕ ਹਸਪਤਾਲ ਰਤੀਆ ਵਿੱਚ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਵਿੱਚ ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ ਲੱਬੀ, ਸੰਨੀ, ਮਨਿੰਦਰ ਉਰਫ਼ ਮਨੀ (ਗ੍ਰਿਫ਼ਤਾਰ), ਬੱਬੀ, ਕਾਲੂ, ਪੰਕਜ, ਟਿੰਕੂ ਅਤੇ ਲਵਲੀ ਸ਼ਾਮਲ ਹਨ। ਮੁੱਢਲੀ ਜਾਂਚ ਵਿੱਚ ਲੱਬੀ, ਸੰਨੀ ਅਤੇ ਮਨੀ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਰਤੀਆ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

Advertisement
Advertisement