ਹਥਿਆਰ ਤਸਕਰ ਚਾਰ ਪਿਸਤੌਲਾਂ ਅਤੇ ਕਾਰਤੂਸ ਸਣੇ ਗ੍ਰਿਫ਼ਤਾਰ
ਡਿਟੈਕਟਿਵ ਸਟਾਫ ਦੀ ਟੀਮ ਨੇ ਇੱਕ ਤਸਕਰ ਨੂੰ ਗੈਰ-ਕਾਨੂੰਨੀ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਚਾਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਡਿਟੈਕਟਿਵ ਟੀਮ ਨੇ ਫੜ੍ਹੇ ਗਏ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ...
Advertisement
ਡਿਟੈਕਟਿਵ ਸਟਾਫ ਦੀ ਟੀਮ ਨੇ ਇੱਕ ਤਸਕਰ ਨੂੰ ਗੈਰ-ਕਾਨੂੰਨੀ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਚਾਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਡਿਟੈਕਟਿਵ ਟੀਮ ਨੇ ਫੜ੍ਹੇ ਗਏ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ। ਮੁਲਜ਼ਮ ਦੀ ਪਛਾਣ ਸੁਮਿਤ ਉਰਫ਼ ਡਾਂਗਰ ਵਜੋਂ ਹੋਈ ਹੈ। ਏਸੀਪੀ ਕਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ ਗਸ਼ਤ ਦੌਰਾਨ ਡਿਟੈਕਟਿਵ ਸਟਾਫ ਦੀ ਟੀਮ ਨੂੰ ਸੂਚਨਾ ਮਿਲੀ ਕਿ ਸੈਕਟਰ-20 ਦੇ ਕੁੰਡੀ ਪਿੰਡ ਵਿੱਚ ਇੱਕ ਨੌਜਵਾਨ ਨਾਜਾਇਜ਼ ਹਥਿਆਰਾਂ ਨਾਲ ਘੁੰਮ ਰਿਹਾ ਹੈ। ਸੂਚਨਾ ਮਿਲਣ ’ਤੇ ਡਿਟੈਕਟਿਵ ਸਟਾਫ ਇੰਚਾਰਜ ਮਨਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸ਼ੱਕੀ ਨੌਜਵਾਨ ਨੂੰ ਫੜ ਲਿਆ। ਤਲਾਸ਼ੀ ਲੈਣ ’ਤੇ ਮੁਲਜ਼ਮ ਕੋਲੋਂ ਚਾਰਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਨੌਜਵਾਨ ਕੋਲ ਹਥਿਆਰ ਰੱਖਣ ਦਾ ਕੋਈ ਲਾਇਸੈਂਸ ਨਹੀਂ ਸੀ।
Advertisement
Advertisement