ਅੰਬਾਲਾ ਸ਼ਹਿਰ: ਕਾਂਗਰਸ ਦੇ ਨਿਰਮਲ ਸਿੰਘ ਨੇ ਭਾਜਪਾ ਦੇ ਅਸੀਮ ਗੋਇਲ ਨੂੰ ਹਰਾਇਆ
ਰਤਨ ਸਿੰਘ ਢਿੱਲੋਂ ਅੰਬਾਲਾ, 8 ਅਕਤੂਬਰ Haryana Election Results 2024: ਹਰਿਆਣਾ ਵਿਧਾਨ ਸਭਾ ਦੇ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਭਾਜਪਾ ਦੇ ਦੋ ਵੇਰ ਵਿਧਾਇਕ ਅਤੇ ਨਾਇਬ ਸੈਣੀ ਦੇ ਮੰਤਰੀ ਮੰਡਲ ਵਿਚ ਕੁਝ ਮਹੀਨਿਆਂ ਲਈ ਟਰਾਂਸਪੋਰਟ ਰਾਜ...
Advertisement
ਰਤਨ ਸਿੰਘ ਢਿੱਲੋਂ
ਅੰਬਾਲਾ, 8 ਅਕਤੂਬਰ
Advertisement
Haryana Election Results 2024: ਹਰਿਆਣਾ ਵਿਧਾਨ ਸਭਾ ਦੇ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਭਾਜਪਾ ਦੇ ਦੋ ਵੇਰ ਵਿਧਾਇਕ ਅਤੇ ਨਾਇਬ ਸੈਣੀ ਦੇ ਮੰਤਰੀ ਮੰਡਲ ਵਿਚ ਕੁਝ ਮਹੀਨਿਆਂ ਲਈ ਟਰਾਂਸਪੋਰਟ ਰਾਜ ਮੰਤਰੀ ਰਹੇ ਅਸੀਮ ਗੋਇਲ ਨਨਿਓਲਾ ਨੂੰ 11131 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।
ਨਿਰਮਲ ਸਿੰਘ ਨੇ ਵੋਟਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਅਸੀਮ ਗੋਇਲ ਉਤੇ ਲੀਡ ਬਣਾ ਲਈ ਅਤੇ ਇਸ ਨੂੰ ਟੁੱਟਣ ਨਾ ਦਿੱਤਾ ਤੇ ਇਹ ਲੀਡ ਇਕ-ਅੱਧ ਵਾਰ ਨੂੰ ਛੱਡ ਕੇ ਗੇੜ ਦਰ ਗੇੜ ਵਧਦੀ ਹੀ ਚਲੇ ਗਈ। ਹਲਕੇ ਤੋਂ ਕੁੱਲ 165226 ਵੋਟਾਂ ਪੋਲ ਹੋਈਆਂ ਅਤੇ 1364 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ ਨੋਟਾ ਦਾ ਬਟਨ ਦਬਾਇਆ।
Advertisement