Agriculture Minister Shyam Rana: ਹਰਿਆਣਾ: ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਲਿਫਟ ਵਿੱਚ ਫਸੇ
ਭਾਜਪਾ ਆਗੂ ਤੇ ਹੋਰਾਂ ਨੂੰ ਲਿਫਟ ਵਿਚੋਂ 25 ਮਿੰਟ ਬਾਅਦ ਕੱਢਿਆ
Advertisement
ਪੰਚਕੂਲਾ, 19 ਨਵੰਬਰ
ਇੱਥੇ ਦੇ ਭਾਜਪਾ ਦਫਤਰ ਵਿਚ ਅੱਜ ਸ਼ਾਮ ਵੇਲੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਲਿਫਟ ਵਿਚ ਫਸ ਗਏ। ਉਹ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਹੋਣ ਜਾ ਰਹੇ ਸਨ ਕਿ ਲਿਫਟ ਰੁਕ ਗਈ। ਇਸ ਮੌਕੇ ਵਿਧਾਇਕ ਸਣੇ ਹੋਰ ਜਣੇ ਵੀ ਲਿਫਟ ਵਿਚ ਸਵਾਰ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲਿਫਟ ਤੇ ਅਗਲੀ ਮੰਜ਼ਿਲ ਵਿਚਕਾਰ ਖਾਲੀ ਥਾਂ ਵਿਚੋਂ ਕੱਢਿਆ ਗਿਆ। ਇਹ ਪਤਾ ਲੱਗਿਆ ਹੈ ਕਿ ਉਹ ਲਿਫਟ ਵਿਚ 20 ਤੋਂ 25 ਮਿੰਟ ਫਸੇ ਰਹੇ। ਬਾਅਦ ਵਿਚ ਦੱਸਿਆ ਗਿਆ ਕਿ ਇਹ ਲਿਫਟ ਓਵਰਲੋਡ ਹੋਣ ਕਾਰਨ ਰੁਕ ਗਈ ਸੀ।
Advertisement
Advertisement