ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨਾਜ ਮੰਡੀ ’ਚ ਨਿਕਾਸੀ ਦੇ ਅਗੇਤੇ ਪ੍ਰਬੰਧ

ਨਿਕਾਸੀ ਲਈ ਮੰਡੀ ਦੀ ਚਾਰ ਦੀਵਾਰੀ ਨੂੰ ਤੋੜਿਆ
ਜੇ.ਸੀ.ਬੀ. ਨਾਲ ਅਨਾਜ ਮੰਡੀ ਦੀ ਕੰਧ ਤੁੜਵਾਉਂਦੇ ਹੋਏ ਅਧਿਕਾਰੀ।
Advertisement

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅਨਾਜ ਮੰਡੀ ਬਾਬੈਨ ਵਿਚ ਹੜ੍ਹ੍ਵ ਦਾ ਪਾਣੀ ਦਾਖਲ ਹੋ ਗਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਹਰਿਆਣਾ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਤੀਨਿੱਧ ਕੈਲਾਸ਼ ਸੈਣੀ ਨੇ ਮੰਡੀ ਦਾ ਦੌਰਾ ਕੀਤਾ ਅਤੇ ਮਾਰਕੀਟਿੰਗ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਮੰਡੀ ਦੀਆਂ ਦੁਕਾਨਾਂ ਵਿਚ ਰੱਖੇ ਅਨਾਜ ਨੂੰ ਕੋਈ ਨੁਕਸਾਨ ਨਾ ਹੋਵੇ।

ਮੰਡੀ ਦੇ ਮੈਦਾਨ ਵਿਚੋਂ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਵਾਧੂ ਪੰਪਿਗ ਸੈੱਟ ਲਗਾਉਣ ਤੋ ਇਲਾਵਾ ਮਾਰਕੀਟਿੰਗ ਬੋਰਡ ਦੇ ਅਧਿਕਾਰੀਆਂ ਨੇ ਮੰਡੀ ਦੀ ਚਾਰ ਦੀਵਾਰੀ ਦੀ ਕੰਧ ਨੂੰ ਜੇ.ਸੀ.ਬੀ. ਦੇ ਨਾਲ ਤੋੜ ਦਿੱਤਾ ਤਾਂ ਜੋ ਪਾਣੀ ਦੀ ਨਿਕਾਸੀ ਜਲਦੀ ਹੋ ਸਕੇ। ਮਾਰਕੀਟਿੰਗ ਬੋਰਡ ਦੇ ਅਧਿਕਾਰੀ ਅਨਿਲ ਸੈਣੀ ਨੇ ਕਿਹਾ ਕਿ ਬਾਹਰੀ ਪਾਣੀ ਨੂੰ ਰੋਕਣ ਲਈ ਮੰਡੀ ਦੇ ਗੇਟਾਂ ’ਤੇ ਮਿੱਟੀ ਨਾਲ ਭਰੀਆਂ ਬੋਰੀਆਂ ਰੱਖੀਆਂ ਗਈਆਂ ਹਨ ਅਤੇ ਸਥਿਤੀ ’ਤੇ ਨਜ਼ਰ ਰੱਖਣ ਲਈ 24 ਘੰਟੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਮੰਡੀ ਦੇ ਵਪਾਰੀ ਕੌਸ਼ਲ ਸੈਣੀ, ਕ੍ਰਿਸ਼ਨਾ ਗੋਇਲ, ਜਸਵਿੰਦਰ ਜੱਸੀ ਨੇ ਕਿਹਾ ਕਿ ਜੇ ਇਹ ਪ੍ਰਬੰਧ ਸਮੇਂ ਸਿਰ ਨਾ ਕੀਤਾ ਜਾਂਦਾ ਤਾਂ ਮੰਡੀ ਵਿਚ ਪਿਆ ਲੱਖਾਂ ਰੁਪਏ ਦਾ ਅਨਾਜ ਖਰਾਬ ਹੋ ਜਾਣਾ ਸੀ। ਉਨ੍ਹਾਂ ਮਾਰਕੀਟਿੰਗ ਬੋਰਡ ਵਲੋਂ ਚੁੱਕੇ ਗਏ ਤੇਜ਼ ਕਦਮਾਂ ਦੀ ਸ਼ਲਾਘਾ ਕੀਤੀ।

Advertisement

Advertisement
Show comments