ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਮੁਲਜ਼ਮ ਦੀ ਇਲਾਜ ਦੌਰਾਨ ਮੌਤ
ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਨੇ ਕਿਹਾ ਕਿ ਅਪਰਾਧ ਸ਼ਾਖਾ-1 ਅਤੇ -2 ਦੀਆਂ ਸਾਂਝੀਆਂ ਟੀਮਾਂ ਨੇ ਮੰਗਲਵਾਰ ਰਾਤ ਨੂੰ ਰਟੋਲੀ-ਖੇੜਾ ਮਾਰਗ ’ਤੇ ਮੁਲਜ਼ਮ ਭੀਮ ਨੂੰ ਲਲਕਾਰਿਆ ਅਤੇ ਰੁਕਣ ਲਈ ਕਿਹਾ ਤਾਂ ਉਸ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ, ਮੁਕਾਬਲੇ ਦੌਰਾਨ ਜ਼ਖਮੀ ਹੋਏ ਮੁਲਜ਼ਮ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਸ ‘ਤੇ 20 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ । ਮੁਲਜ਼ਮ ’ਤੇ 7 ਤੋਂ 8 ਕੇਸ ਦਰਜ ਹਨ। ਪੁਲੀਸ ਅਨੁਸਾਰ ਉਹ ਰਟੋਲੀ ਖੇੜਾ ਰੋਡ ’ਤੇ ਮੌਜੂਦ ਹੈ । ਜਦੋਂ ਪੁਲੀਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ 15 ਫਾਇਰ ਕੀਤੇ ਅਤੇ ਮੁਲਜ਼ਮ ਵੱਲੋਂ 8 ਤੋਂ 9 ਫਾਇਰ ਕੀਤੇ ਗਏ। ਮੁਕਾਬਲੇ ਦੌਰਾਨ ਗੋਲੀਆਂ ਦੋ ਪੁਲੀਸ ਮੁਲਾਜ਼ਮਾਂ ਦੀਆਂ ਜੈਕਟਾਂ ‘ਤੇ ਵੀ ਲੱਗੀਆਂ, ਪਰ ਕੋਈ ਨੁਕਸਾਨ ਨਹੀਂ ਹੋਇਆ। ਭੀਮ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ । ਜਿੱਥੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਯਮੁਨਾਨਗਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਨੇ ਕਿਹਾ ਕਿ ਭੀਮ ਅਯੁੱਧਿਆ ਦਾ ਰਹਿਣ ਵਾਲਾ ਸੀ, ਪਰ ਹਾਲ ਹੀ ਵਿੱਚ ਉਹ ਲੰਬੇ ਸਮੇਂ ਤੋਂ ਇੱਥੇ ਆਜ਼ਾਦ ਨਗਰ ਵਿੱਚ ਰਹਿ ਰਿਹਾ ਸੀ । ਉਸ ਨੇ ਕੁਝ ਦਿਨ ਪਹਿਲਾਂ ਕਾਰੋਬਾਰੀ ਬੌਬੀ ਅਤੇ ਕੱਪੜਾ ਵਪਾਰੀ ਰਵੀ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ। ਪੁਲੀਸ ਨੂੰ ਮੌਕੇ ਤੋਂ ਹਥਿਆਰ, ਕਾਰਤੂਸ ਅਤੇ ਮੋਟਰਸਾਈਕਲ ਮਿਲੀ।