45 ਲੱਖ ਦੀ ਠੱਗੀ ਦੇ ਮਾਮਲੇ ’ਚ ਦੋ ਸਾਲ ਬਾਅਦ ਮੁਲਜ਼ਮ ਗ੍ਰਿਫ਼ਤਾਰ
ਸ਼ਿਕਾਇਤਕਰਤਾ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਕਾਸਮੈਟਿਕ ਉਤਪਾਦਾਂ ਦਾ ਵਪਾਰ ਕਰਦੇ ਹਨ। 2018 ‘ਚ ਇਕ ਪਰਿਵਾਰਕ ਸਮਾਰੋਹ ਦੌਰਾਨ ਮੁਲਜ਼ਮ ਕ੍ਰਿਪਾਲ ਸਿੰਘ, ਕਰਮ ਸਿੰਘ ਨੇ ਆਪਣੇ ਆਪ ਨੂੰ ਮਹਿੰਗੀ ਧਾਤੂ ‘ਰਾਈਸ ਪੁਲਰ’ ਦਾ ਵਪਾਰੀ ਦੱਸ ਕੇ ਨਿਵੇਸ਼ ਲਈ ਲਾਲਚ ਦਿੱਤਾ। ਉਸਨੇ ਟੈਸਟਿੰਗ ਦੇ ਨਾਂ ‘ਤੇ ਕਈ ਵਾਰ ‘ਚ ਕਰੀਬ 45 ਲੱਖ ਰੁਪਏ ਦੀ ਰਕਮ ਦਿੱਤੀ। ਜਦੋਂ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਸ਼ਿਕਾਇਤਕਰਤਾ ਨੇ ਪੁਲੀਸ ਵਿੱਚ ਮਾਮਲਾ ਦਰਜ ਕਰਵਾਇਆ। ਪੁਲੀਸ ਨੇ ਕ੍ਰਿਪਾਲ ਸਿੰਘ ਵਾਸੀ ਮੁਹਾਲੀ , ਕਰਮ ਸਿੰਘ, ਸਿਕੰਦਰ ਰਾਣਾ , ਰਿਤੁਰਾਜ ਵਾਸੀ ਦਿੱਲੀ ਤੇ ਸ਼ਕੀਦ ਜੇਦੀ ਦੇ ਖਿਲਾਫ ਕੇਸ ਦਰਜ ਕੀਤਾ। ਇਨ੍ਹਾਂ ਵਿੱਚੋਂ ਕਰਮ ਸਿੰਘ ਤੇ ਸੁਭਾਸ਼ ਭਾਟੀਆ ਦੀ ਮੌਤ ਹੋ ਚੁੱਕੀ ਹੈ। ਸਿਕੰਦਰ ਰਾਣਾ ਤੇ ਰਿਤੁਰਾਜ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਕ੍ਰਿਪਾਲ ਸਿੰਘ ਅਤੇ ਸ਼ਕੀਦ ਨੂੰ ਜਮਾਨਤ ਮਿਲ ਚੁੱਕੀ ਹੈ।
ਸ਼ਿਕਾਇਤ ਕਰਤਾ ਮੁਤਾਬਿਕ ਦੋ ਸਾਲ ਦੀ ਭਾਲ ਮਗਰੋਂ ਵੀ ਮੁਲਜ਼ਮਾਂ ਕੋਲੋਂ ਸਿਰਫ ਹਜ਼ਾਰਾਂ ਦੀ ਰਕਮ ਹੀ ਵਾਪਸ ਮਿਲੀ ਹੈ। ਠੱਗੀ ਤੋਂ ਬਾਅਦ ਕਾਰਵਾਈ ਦੇ ਰੁਕਾਵਟਾਂ ਕਾਰਨ ਉਹ ਹੁਣ ਨਿਰਾਸ਼ ਦੇ ਆਲਮ ਵਿਚ ਹਨ।ਹੁਣ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨਾਲ ਕੋਈ ਠੱਗੀ ਦਾ ਇਨਸਾਫ ਕੀਤਾ ਜਾਵੇ ਅਤੇ ਰਕਮ ਵਾਪਸ ਕਰਵਾਈ ਜਾਵੇ।