ਕੈਂਪ ਵਿੱਚ 7,983 ਸ਼ਿਕਾਇਤਾਂ ਦਾ ਹੱਲ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਪ੍ਰਦੇਸ਼ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸਮਾਧਾਨ ਕੈਂਪ, ਸੀਐੱਮ ਵਿੰਡੋ ਅਤੇ ਐੱਸਐੱਲਜੀਟੀ ਪੋਰਟਲ ਉੱਤੇ ਲਟਕੀ ਹੋਈਆਂ ਸ਼ਿਕਾਇਤਾਂ ਦੀ ਸਮੀਖਿਆ ਬੈਠਕ ਕੀਤੀ ਗਈ। ਸ੍ਰੀ ਸੈਣੀ ਨੇ ਵੀਡੀਓ ਕਾਨਫਰੰਸ ਰਾਹੀਂ ਆਦੇਸ਼ ਕੀਤੇ ਕਿ ਸਾਰੇ ਡੀਸੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਮਾਧਾਨ ਕੈਂਪ, ਸੀਐੱਮ ਵਿੰਡੋ, ਜਨ ਸੰਵਾਦ ਅਤੇ ਐੱਮਐੱਸਜੀਟੀ ਪੋਰਟਲ ਉੱਤੇ ਪ੍ਰਾਪਤ ਜਨ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ ਅਤੇ 60 ਦਿਨਾਂ ਤੋਂ ਲਟਕੀ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਵੀਡੀਓ ਕਾਨਫਰੰਸ ਤੋਂ ਡੀਸੀ ਮਹੁੰਮਦ ਇਮਰਾਨ ਰਜ਼ਾ ਨੇ ਸਬੰਧਤ ਚੀਜ਼ਾਂ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਜਨ ਹਿੱਤ ਸਰਕਾਰ ਪ੍ਰਾਥਮਿਕਤਾ ਹੈ। ਮੁੱਖ ਮੰਤਰੀ ਵੱਲੋਂ ਸ਼ਿਕਾਇਤਾਂ ਦੀ ਨਿਯਮਿਤ ਰੂਪ ਨਾਲ ਸਮੀਖਿਆ ਕੀਤੀ ਜਾਂਦੀ ਹੈ ਇਸ ਲਈ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਲਾਪ੍ਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਡੀਸੀ ਨੂੰ ਦੱਸਿਆ ਕਿ ਹੁਣ ਤੱਕ ਆਈਆਂ 9,532 ਸ਼ਿਕਾਇਤਾਂ ਵਿੱਚੋਂ 7,983 ਸ਼ਿਕਾਇਤਾਂ ਦਾ ਨਿਪਟਾਰਾ ਹੋ ਚੁੱਕਿਆ ਹੈ, 116 ਸ਼ਿਕਾਇਤਾਂ ਪ੍ਰੋਸੈੱਸ ਵਿੱਚ ਹਨ ਤੇ 20 ਸ਼ਿਕਾਇਤਾਂ ਅਦਾਲਤ ਮਾਮਲੇ ਕਾਰਨ ਪੈਂਡਿੰਗ ਹਨ। ਡੀਸੀ ਨੇ ਸਾਰੇ ਅਧਿਕਾਰੀਆਂ ਨੂੰ ਆਮ ਲੋਕਾਂ ਦੀਆਂ ਸ਼ਿਕਾਇਤਾਂ ਪਾਰਦਰਸ਼ੀ ਤਰੀਕੇ ਨਾਲ ਅਤੇ ਜਲਦੀ ਨਿਪਟਾਰਾ ਕਰਨ ਦੀਆਂ ਹਦਾਇਤਾਂ ਕੀਤੀਆਂ।