750 ਹੋਣਹਾਰਾਂ ਦਾ ‘ਪੰਜਾਬੀ ਗੌਰਵ ਪੁਰਸਕਾਰ’ ਨਾਲ ਸਨਮਾਨ
ਪੰਜਾਬੀ ਬਿਰਾਦਰੀ ਵਿਕਾਸ ਸਭਾ ਹਰਿਆਣਾ ਨੇ ਸਮਾਗਮ ਕਰਵਾਇਆ
Advertisement
ਪੰਜਾਬੀ ਬਿਰਾਦਰੀ ਵਿਕਾਸ ਸਭਾ ਹਰਿਆਣਾ ਵੱਲੋਂ ਅਰੂਟ ਜੀ ਮਹਾਰਾਜ ਵਾਟਿਕਾ ਅੰਬਾਲਾ ਵਿਖੇ 12ਵਾਂ ਹੋਣਹਾਰ ਵਿਦਿਆਰਥੀ ਅਭਿਨੰਦਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਉਦਯੋਗਪਤੀ ਤੇ ਸਮਾਜ ਸੇਵੀ ਬੋਧ ਰਾਜ ਸਿਕਰੀ ਤੇ ਵਿਸ਼ੇਸ਼ ਮਹਿਮਾਨ ਵਜੋਂ ਅੰਬਾਲਾ ਦੀ ਮੇਅਰ ਸ਼ੈਲਜਾ ਸੰਦੀਪ ਸਚਦੇਵਾ ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਤੇ ਪੰਜਾਬੀ ਮਹਾਸੰਘ ਦੇ ਕੌਮੀ ਪ੍ਰਧਾਨ ਸੰਦੀਪ ਸਚਦੇਵਾ, ਸਰਪਰਸਤ ਰਾਜਕੁਮਾਰ ਮਹਿੰਦੀਰਤਾ, ਜਗਦੀਸ਼ ਚੰਦਰ ਕਾਲੜਾ, ਜਰਨਲ ਸਕੱਤਰ ਅਰੁਣ ਮਹਿੰਦੀਰਤਾ ਤੇ ਸਾਬਕਾ ਪ੍ਰਿੰਸੀਪਲ ਪੀਕੇ ਸੋਨੀ ਨੇ ਮਹਿਮਾਨਾਂ ਦਾ ਸ੍ਰੀ ਅਰੂਟ ਦੀ ਤਸਵੀਰ ਨਾਲ ਸਨਮਾਨ ਕੀਤਾ।
ਸਮਾਰੋਹ ਦੌਰਾਨ ਅੰਬਾਲਾ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ 10ਵੀਂ ਤੇ 12ਵੀਂ ਦੇ 750 ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ, ਜਦਕਿ ਹਰ ਵੱਖ-ਵੱਖ 11 ਸ਼੍ਰੇਣੀਆਂ ਵਿਚ ਸਭ ਤੋਂ ਵੱਧ ਅੰਕ ਲਿਆਉਣ ਵਾਲੇ 11 ਵਿਦਿਆਰਥੀਆਂ ਨੂੰ 2100 ਰੁਪਏ ਨਕਦ ਇਨਾਮ ਦਿੱਤਾ ਗਿਆ। ਮੇਅਰ ਸ਼ੈਲਜਾ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸਲ ਸਿੱਖਿਆ ਅੰਕਾਂ ਦੀ ਨਹੀਂ, ਪਰ ਜੀਵਨ ਵਿਚ ਇਮਾਨਦਾਰੀ ਨਾਲ ਲਾਗੂ ਕਰਨ ਦੀ ਹੈ। ਮੰਚ ਸੰਚਾਲਨ ਰਾਕੇਸ਼ ਮੱਕੜ ਤੇ ਅਰੁਣ ਮਹਿੰਦੀਰਤਾ ਤੇ ਪ੍ਰਬੰਧਕ ਆਸ਼ੂ ਕੱਕੜ ਨੇ ਧੰਨਵਾਦ ਕੀਤਾ।
Advertisement
Advertisement