ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ
ਇੱਥੇ ਇੱਕ ਹਾਈਵੇਅ ’ਤੇ ਬੁੱਧਵਾਰ ਨੂੰ ਐਸਯੂਵੀ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਪਾਣੀਪਤ-ਖਾਤਿਮਾ ਹਾਈਵੇਅ ’ਤੇ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ...
Advertisement
ਇੱਥੇ ਇੱਕ ਹਾਈਵੇਅ ’ਤੇ ਬੁੱਧਵਾਰ ਨੂੰ ਐਸਯੂਵੀ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਪਾਣੀਪਤ-ਖਾਤਿਮਾ ਹਾਈਵੇਅ ’ਤੇ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ ਥਾਂ ਦੇ ਨੇੜੇ ਵਾਪਰਿਆ।
ਸਰਕਲ ਅਫਸਰ ਰੂਪਾਲੀ ਰਾਓ ਨੇ ਪੀਟੀਆਈ ਨੂੰ ਦੱਸਿਆ ਕਿ ਪੀੜਤ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਵਿਸਰਜਨ ਕਰਨ ਲਈ ਹਰਿਆਣਾ ਤੋਂ ਹਰਿਦੁਆਰ ਜਾ ਰਹੇ ਸਨ ।
Advertisement
ਮ੍ਰਿਤਕਾਂ ਦੀ ਪਛਾਣ ਮੋਹਿਨੀ (44), ਅੰਜੂ (30), ਵਿੰਮੀ (35), ਰਾਜੇਂਦਰ (50), ਸ਼ਿਵਾ (30, ਡਰਾਈਵਰ) ਅਤੇ ਪੀਯੂਸ਼ (30) ਸਾਰੇ ਹਰਿਆਣਾ ਦੇ ਫਰੀਦਪੁਰ ਦੇ ਰਹਿਣ ਵਾਲੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Advertisement