ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੀਨਾਰਪੁਰ ’ਚ 40 ਭੇਡਾਂ ਦੀ ਭੇਤ-ਭਰੀ ਹਾਲਤ ’ਚ ਮੌਤ

ਅੰਬਾਲਾ ਜ਼ਿਲ੍ਹੇ ਦੇ ਪਿੰਡ ਦੀਨਾਰਪੁਰ ਪਿੰਡ ਭੇਡਾਂ ਦੇ ਇਕ ਵਾੜੇ ਵਿੱਚ ਅੱਜ 40 ਭੇਡਾਂ ਮਰੀਆਂ ਮਿਲੀਆਂ ਹਨ। ਪੀੜਤ ਸੰਦੀਪ ਨੇ ਦੱਸਿਆ ਕਿ ਵਾੜੇ ਵਿਚ 47 ਭੇਡਾਂ ਸਨ। ਰਾਤ ਸਾਢੇ 12 ਵਜੇ ਭੇਡਾਂ ਠੀਕ ਸਨ ਪਰ ਸਵੇਰੇ ਪੰਜ ਵਜੇ ਉਸ ਨੇ...
ਵਾੜੇ ਵਿਚ ਮਰੀਆਂ ਭੇਡਾਂ।
Advertisement
ਅੰਬਾਲਾ ਜ਼ਿਲ੍ਹੇ ਦੇ ਪਿੰਡ ਦੀਨਾਰਪੁਰ ਪਿੰਡ ਭੇਡਾਂ ਦੇ ਇਕ ਵਾੜੇ ਵਿੱਚ ਅੱਜ 40 ਭੇਡਾਂ ਮਰੀਆਂ ਮਿਲੀਆਂ ਹਨ। ਪੀੜਤ ਸੰਦੀਪ ਨੇ ਦੱਸਿਆ ਕਿ ਵਾੜੇ ਵਿਚ 47 ਭੇਡਾਂ ਸਨ। ਰਾਤ ਸਾਢੇ 12 ਵਜੇ ਭੇਡਾਂ ਠੀਕ ਸਨ ਪਰ ਸਵੇਰੇ ਪੰਜ ਵਜੇ ਉਸ ਨੇ ਆ ਕੇ ਦੇਖਿਆ ਤਾਂ 40 ਭੇਡਾਂ ਮਰੀਆਂ ਪਈਆਂ ਸਨ। ਉਸ ਨੇ ਦੱਸਿਆ ਕਿ ਭੇਡਾਂ ਮਰਨ ਨਾਲ ਉਨ੍ਹਾਂ ਦਾ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਪ੍ਰਸ਼ਾਸਨ ਨੂੰ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਇਹ ਭੇਡਾਂ ਹੀ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਸਨ।

ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਗਏ ਸਨ। ਉਨ੍ਹਾਂ ਨੇ ਪਸ਼ੂਆਂ ਦੇ ਡਾਕਟਰ ਨੂੰ ਮੌਕੇ ’ਤੇ ਸੱਦਿਆ ਅਤੇ ਰਿਪੋਰਟ ਤੋਂ ਪਤਾ ਲੱਗੇਗਾ ਕਿ ਭੇਡਾਂ ਨੂੰ ਕਿਸੇ ਜਾਨਵਰ ਨੇ ਮਾਰਿਆ ਹੈ ਜਾਂ ਕੋਈ ਹੋਰ ਵਜ੍ਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement