ਮੁਲਜ਼ਮ ਕੋਲੋਂ 21 ਕਿੱਲੋ 560 ਗਰਾਮ ਭੁੱਕੀ ਬਰਾਮਦ
ਅਪਰਾਧ ਜਾਂਚ ਸ਼ਾਖਾ ਇਕ ਦੀ ਟੀਮ ਨੇ ਜੋਰਾਵਰਪੁਰਾ ਜ਼ਿਲ੍ਹਾ ਭੀਲ ਵਾੜਾ ਰਾਜਸਥਾਨ ਵਾਸੀ ਟੀਕਮ ਚੰਦ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 21 ਕਿੱਲੋ 560 ਗਰਾਮ ਭੁੱਕੀ ਬਰਾਮਦ ਹੋਈ। ਅਪਰਾਧ ਜਾਂਚ ਸ਼ਾਖਾ ਇਕ ਦੇ ਇੰਚਾਰਜ...
Advertisement
ਅਪਰਾਧ ਜਾਂਚ ਸ਼ਾਖਾ ਇਕ ਦੀ ਟੀਮ ਨੇ ਜੋਰਾਵਰਪੁਰਾ ਜ਼ਿਲ੍ਹਾ ਭੀਲ ਵਾੜਾ ਰਾਜਸਥਾਨ ਵਾਸੀ ਟੀਕਮ ਚੰਦ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 21 ਕਿੱਲੋ 560 ਗਰਾਮ ਭੁੱਕੀ ਬਰਾਮਦ ਹੋਈ। ਅਪਰਾਧ ਜਾਂਚ ਸ਼ਾਖਾ ਇਕ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮ ਪਿਪਲੀ ਚੌਕ ਪੁਲ ਹੇਠ ਮੌਜੂਦ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਟਰੱਕ ਨੰਬਰ ਆਰਜੇ 06 ਜੀਡੀ 0654 ਸਣੇ ਮੁਲਜ਼ਮ ਉਮਰੀ ਚੌਕ ਤੋਂ ਥੋੜ੍ਹੀ ਦੂਰ ਕਰਨਾਲ ਵਲ ਲੈਅ ਬਾਏ ’ਤੇ ਖੜ੍ਹਾ ਹੈ। ਪੁਲੀਸ ਨੇ ਉਮਰੀ ਚੌਕ ਨੇੜੇ ਲੈਅ ਬਾਈ ’ਤੇ ਗਜ਼ਟਿਡ ਅਧਿਕਾਰੀ ਬਲਜਿੰਦਰ ਧਨਖੜ ਈਟੀਓ ਨੂੰ ਮੌਕੇ ’ਤੇ ਬੁਲਾ ਕੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 21 ਕਿੱਲੋ 560 ਗਰਾਮ ਭੁੱਕੀ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਥਾਨੇਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
Advertisement
Advertisement