14 ਕਾਂਸਟੇਬਲਾਂ ਨੂੰ ਹੌਲਦਾਰ ਵਜੋਂ ਤਰੱਕੀ ਮਿਲੀ
ਹਰਿਆਣਾ ਪੁਲੀਸ ਸੇਵਾ ਵਿੱਚ ਪੰਚਕੂਲਾ ਵਿੱਚ ਤਾਇਨਾਤ 14 ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਲਵਨੀਸ਼ ਕੁਮਾਰ, ਆਸ਼ਾ ਰਾਣੀ, ਨੀਰਜ ਕੁਮਾਰ, ਜਤਿੰਦਰ ਕੁਮਾਰ, ਵਿਕਾਸ ਕੁਮਾਰ ਅਤੇ ਰਮੇਸ਼ ਕੁਮਾਰ ਮੌਕੇ ’ਤੇ ਮੌਜੂਦ ਸਨ। ਹਾਲਾਂਕਿ ਹੌਲਦਾਰ ਅਨਿਲ...
Advertisement
ਹਰਿਆਣਾ ਪੁਲੀਸ ਸੇਵਾ ਵਿੱਚ ਪੰਚਕੂਲਾ ਵਿੱਚ ਤਾਇਨਾਤ 14 ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਲਵਨੀਸ਼ ਕੁਮਾਰ, ਆਸ਼ਾ ਰਾਣੀ, ਨੀਰਜ ਕੁਮਾਰ, ਜਤਿੰਦਰ ਕੁਮਾਰ, ਵਿਕਾਸ ਕੁਮਾਰ ਅਤੇ ਰਮੇਸ਼ ਕੁਮਾਰ ਮੌਕੇ ’ਤੇ ਮੌਜੂਦ ਸਨ। ਹਾਲਾਂਕਿ ਹੌਲਦਾਰ ਅਨਿਲ ਕੁਮਾਰ, ਸਤਬੀਰ ਸਿੰਘ, ਸੁਭਾਸ਼ ਚੰਦਰ, ਸੋਨੂੰ ਕੁਮਾਰ, ਸੋਹਨਲਾਲ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਅਤੇ ਵਿਨੋਦ ਕੁਮਾਰ ਵਿਭਾਗੀ ਕੰਮ ਅਤੇ ਹੋਰ ਕਾਰਨਾਂ ਕਰਕੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ। ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਸੈਕਟਰ-1 ਪੰਚਕੂਲਾ ਸਥਿਤ ਡਿਪਟੀ ਕਮਿਸ਼ਨਰ ਆਫ ਪੁਲੀਸ ਦਫ਼ਤਰ ਵਿੱਚ ਸਾਰੇ ਤਰੱਕੀ ਪ੍ਰਾਪਤ ਪੁਲੀਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਤਰੱਕੀ ਪ੍ਰਾਪਤ ਕਰਮਚਾਰੀਆਂ ਤੋਂ ਉਮੀਦ ਕੀਤੀ ਕਿ ਉਹ ਖੇਤਰ ਵਿੱਚ ਬਿਹਤਰ ਕੰਮ ਕਰਨ ਅਤੇ ਇੱਕ ਕੁਸ਼ਲ ਜਾਂਚ ਅਧਿਕਾਰੀ ਵਜੋਂ ਸ਼ਿਕਾਇਤਕਰਤਾਵਾਂ ਦੀ ਆਵਾਜ਼ ਬਣਨ, ਇਮਾਨਦਾਰੀ ਅਤੇ ਨਿਰਪੱਖਤਾ ਨਾਲ ਆਪਣੀ ਡਿਊਟੀ ਨਿਭਾਉਣ।
Advertisement
Advertisement