ਫਰਜ਼ੀ ਠੇਕੇਦਾਰ ਬਣ ਕੇ ਕੇਬਲ ਚੋਰੀ ਕਰਨ ਦੇ ਮਾਮਲੇ ’ਚ 14 ਗ੍ਰਿਫ਼ਤਾਰ
ਪੁਲੀਸ ਦੇ ਸਿਵਲ ਲਾਈਨਜ਼ ਥਾਣਾ ਦੀ ਟੀਮ ਨੇ ਫਰਜ਼ੀ ਠੇਕੇਦਾਰ ਬਣ ਕੇ ਬੀਐੱਸਐੱਨਐੱਲ ਦੀ ਕੇਬਲ ਚੋਰੀ ਕਰਨ ਦੇ ਮਾਮਲੇ ਵਿੱਚ ਗਰੋਹ ਦੇ 14 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇਸਹਾਕ ਖਾਨ, ਹਸਨ ਖਾਨ, ਮੁਹੰਮਦ ਰਸ਼ੀਦ, ਮੁਹੰਮਦ ਖਾਲਿਦ, ਅਫਸਰ...
Advertisement
ਪੁਲੀਸ ਦੇ ਸਿਵਲ ਲਾਈਨਜ਼ ਥਾਣਾ ਦੀ ਟੀਮ ਨੇ ਫਰਜ਼ੀ ਠੇਕੇਦਾਰ ਬਣ ਕੇ ਬੀਐੱਸਐੱਨਐੱਲ ਦੀ ਕੇਬਲ ਚੋਰੀ ਕਰਨ ਦੇ ਮਾਮਲੇ ਵਿੱਚ ਗਰੋਹ ਦੇ 14 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇਸਹਾਕ ਖਾਨ, ਹਸਨ ਖਾਨ, ਮੁਹੰਮਦ ਰਸ਼ੀਦ, ਮੁਹੰਮਦ ਖਾਲਿਦ, ਅਫਸਰ ਅਲੀ, ਮੁਹੰਮਦ ਸਾਰਿਕ ਖਾਨ, ਸਮੀਰ ਖਾਨ, ਅਵਿਸ਼ੇਕ, ਅਮਿਤ ਕੁਮਾਰ, ਭੀਮ ਸਿੰਘ, ਆਬਿਦ ਅੰਸਾਰੀ, ਵਿਪਨ, ਅਯਾਸ, ਮੁਖਤਾਰ ਆਲਮ ਵਜੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਥਾਣਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਬੀਐੱਸਐੱਨਐੱਲ ਦੇ ਜੇਟੀਓ ਸੰਦੀਪ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਲੋਕ ਫਰਜ਼ੀ ਠੇਕੇਦਾਰ ਬਣਕੇ ਬਰਨਾਲਾ ਰੋਡ ਤੋਂ ਬੀਐੱਸਐੱਨਐੱਲ ਦੀ ਤਾਂਬੇ ਦੀ ਤਾਰ ਚੋਰੀ ਕਰ ਰਹੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Advertisement
Advertisement