ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀਂਦ ਜ਼ਿਲ੍ਹੇ ਵਿੱਚ 1.42 ਲੱਖ ਟਨ ਝੋਨੇ ਦੀ ਖਰੀਦ

ਨਰਵਾਣਾ ਮੰਡੀ 67,710 ਮੀਟਰਿਕ ਟਨ ਦੀ ਖਰੀਦ ਨਾਲ ਰਹੀ ਸਭ ਤੋਂ ਅੱਗੇ
Advertisement

ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਬਹੁਤ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਦੱਸਿਆ ਕਿ ਖਰੀਫ਼ ਸੀਜ਼ਨ 2025-26 ਤਹਿਤ ਬੀਤੀ ਸ਼ਾਮ ਤੱਕ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕੁੱਲ 1,42,681 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਖਰੀਦ ਵਿੱਚ ਨਰਵਾਣਾ ਮੰਡੀ ਸਭ ਤੋਂ ਅੱਗੇ ਰਹੀ ਹੈ, ਜਿੱਥੇ ਇਕੱਲੇ 67,710 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਮੰਡੀਆਂ ਵਿੱਚ ਸਫ਼ੀਦੋਂ ਵਿਖੇ 17,808 ਮੀਟ੍ਰਿਕ ਟਨ, ਉਚਾਨਾ ਵਿੱਚ 14,755 ਮੀਟ੍ਰਿਕ ਟਨ ਅਤੇ ਧਮਤਾਨ ਵਿੱਚ 14,489 ਮੀਟ੍ਰਿਕ ਟਨ ਦੀ ਖਰੀਦ ਹੋਈ। ਬਾਕੀ ਮੰਡੀਆਂ ਪਿੱਲੁਖੇੜਾ (9,900), ਅਲੇਵਾ (5,806), ਗੜ੍ਹੀ (4,504), ਖਰਲ (3,220), ਮੰਗਲਪੁਰ (1,545), ਨਗੂਰਾਂ (1,330), ਜੀਂਦ (902) ਅਤੇ ਕਾਬਰਛਾ (712) ਵਿੱਚ ਵੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਹੈ। ਇਸ ਖਰੀਦ ਪ੍ਰਕਿਰਿਆ ਨੂੰ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਫੂਡ ਸਪਲਾਈ ਵਿਭਾਗ ਨੇ ਸਭ ਤੋਂ ਵੱਧ 93,397 ਮੀਟ੍ਰਿਕ ਟਨ, ਹੈਫੇਡ ਨੇ 24,445 ਮੀਟ੍ਰਿਕ ਟਨ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ (ਐਚ. ਡਬਲਯੂ. ਸੀ.) ਨੇ 24,839 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਡੀ.ਸੀ. ਮੁਹੰਮਦ ਇਮਰਾਨ ਰਜ਼ਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੀ ਹਰ ਮੰਡੀ ਵਿੱਚ ਉਨ੍ਹਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ।

Advertisement

Advertisement
Show comments