ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ੀਚਰ

  • ਹਿੰਦੀ ਫਿਲਮ ‘ਧਮਾਲ-4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦੇ ਅਗਲੇ ਸਾਲ ਈਦ ’ਤੇ ਰਿਲੀਜ਼ ਹੋਣ ਦੀ ਉਮੀਦ ਹੈ। ਅੱਜ ਅਜੈ ਦੇਵਗਨ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦਾ ਐਲਾਨ ਕਰਦਿਆਂ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।...

    ANI
    07 Sep 2025
  • ਕਰ ਗਿਆ ਬੰਦਾ ਤਰੱਕੀ ਆ ਬੜੀ ਬੇਸ਼ੱਕ, ਹਰ ਇੱਕ ਗੱਲ ਨਹੀਂ ਅਜੇ ਵੀ ਵੱਸ ਬੇਲੀ। ਜੰਗਲ ਗਾਹੇ, ਸਮੁੰਦਰ ਇਹ ਗਾਹੀ ਜਾਂਦਾ, ਪਤਾਲਾਂ ਤੀਕਰ ਹੈ ਖੱਟ ਲਿਆ ਜੱਸ ਬੇਲੀ। ਏਨੇ ਉੱਪਰ ਵੀ ਹਾਲੇ ਨਹੀਂ ਸਬਰ ਇਹਨੂੰ, ਨਿਸ਼ਾਨੇ ਪੁਲਾੜ ਦੇ ਵੱਲ ਰਿਹਾ...

    .
    06 Sep 2025
  • ਲੈਮਜ਼ਡੌਰਫ਼ (ਪੋਲੈਂਡ) ਵਿਚਲੇ ਜੰਗੀ ਕੈਦੀਆਂ ਦੇ ਕੈਂਪ ਦੇ ਭਾਰਤੀ ਵਿਹਡ਼ੇ ਵਿੱਚ ਪਾਣੀ ਦੀ ਸਪਲਾਈ ਅਚਾਨਕ ਬੰਦ ਹੋ ਗਈ। ਪਾਣੀ ਭਰਨ ਗਿਆ ਇੱਕ ਸਿੱਖ ਫ਼ੌਜੀ ਚਾਰ ਖ਼ਾਲੀ ਬਾਲਟੀਆਂ ਚੁੱਕੀ ਵਾਪਸ ਆ ਰਿਹਾ ਸੀ। ਦੋਵਾਂ ਹੱਥਾਂ ਵਿੱਚ ਦੋ ਦੋ ਬਾਲਟੀਆਂ। ਇੱਕ ਬ੍ਰਿਟਿਸ਼ ਕਾਰਪੋਰਲ ਇਹ ਦ੍ਰਿਸ਼ ਦੇਖ ਰਿਹਾ ਸੀ। ਉਹ ਸਿੱਖ ਫ਼ੌਜੀਆਂ ਨੂੰ ‘ਬ੍ਰਿਲਕ੍ਰੀਮ ਬੁਆਇਜ਼’ ਕਿਹਾ ਕਰਦਾ ਸੀ (ਦਾਡ਼੍ਹੀ ਸੈੱਟ ਕਰਨ ਲਈ ਉਨ੍ਹਾਂ ਵੱਲੋਂ ਵਰਤੀ ਜਾਂਦੀ ਬ੍ਰਿਲਕ੍ਰੀਮ ਕਰ ਕੇ)। ਉਸ ਨੇ ਇਸ ਘਟਨਾ ਦਾ ਇੱਕ ਖ਼ਤ ਵਿੱਚ ਜ਼ਿਕਰ ਇਸ ਤਰ੍ਹਾਂ ਕੀਤਾ: ‘‘ਉਹ ਬ੍ਰਿਲਕ੍ਰੀਮ ਬੁਆਇ ਇੱਕ ਜਰਮਨ ਗਾਰਡ ਦੇ ਨੇਡ਼ੇ ਆਇਆ ਅਤੇ ਉਸ ਨੂੰ ਪਾਣੀ ਨਾ ਹੋਣ ਦੀ ਸ਼ਿਕਾਇਤ ਜਰਮਨ ਭਾਸ਼ਾ ਵਿੱਚ ਕੀਤੀ। ਸ਼ਿਕਾਇਤ ਸੁਣਨ ਦੀ ਥਾਂ ਜਰਮਨ ਗਾਰਡ ਉੱਚੀ ਆਵਾਜ਼ ਵਿੱਚ ਕੁਝ ਬੋਲਿਆ ਜੋ ਦਬਕਾ ਮਾਰਨ ਵਾਂਗ ਸੀ। ਬ੍ਰਿਲਕ੍ਰੀਮ ਬੁਆਇ ਨੇ ਜਵਾਬ ਵਿੱਚ ਉਸ ਤੋਂ ਦੂਣੀ ਉੱਚੀ ਆਵਾਜ਼ ਵਿੱਚ ਦਬਕਾ ਮਾਰਿਆ। ਗੁੱਸੇ ਵਿੱਚ ਆਏ ਗਾਰਡ ਨੇ ਆਪਣੀ ਰਾਈਫਲ ਦੀ ਬੱਟ ਜ਼ੋਰ ਨਾਲ ਸਿੱਖ ਫ਼ੌਜੀ ਦੇ ਖੱਬੇ ਮੋਢੇ ਵਿੱਚ ਮਾਰੀ। ਬੱਟ ਖਾ ਕੇ ਉਹ ਫ਼ੌਜੀ ਹਲਕਾ ਜਿਹਾ ਲਡ਼ਖਡ਼ਾਇਆ ਅਤੇ ਫਿਰ ਦੋਵਾਂ ਹੱਥਾਂ ਵਿੱਚ ਫਡ਼ੀਆਂ ਦੋ ਦੋ ਬਾਲਟੀਆਂ ਗਾਰਡ ਦੇ ਦੋਵੇਂ ਕੰਨਾਂ ’ਤੇ ਠਾਹ ਮਾਰੀਆਂ। ਗਾਰਡ ਨੇ ਉੱਚੀ ਸਾਰੀ ਚੀਕ ਮਾਰੀ। ਫਿਰ ਆਪਣੀ ਰਾਈਫਲ ਤਾਣ ਕੇ ਗੋਲੀ ਚਲਾਉਣ ਹੀ ਲੱਗਾ ਸੀ ਕਿ ਦਰਜਨ ਦੇ ਕਰੀਬ ਬ੍ਰਿਲਕ੍ਰੀਮ ਬੁਆਇਜ਼ ਦੌਡ਼ ਕੇ ਉੱਥੇ ਆ ਗਏ। ਇਹ ਦੇਖ ਕੇ ਗਾਰਡ ਦੀ ਗੋਲੀ ਚਲਾਉਣ ਦੀ ਹਿੰਮਤ ਨਹੀਂ ਹੋਈ।’’ * * * ਐਪੀਨਲ ਤੋਂ ਪਹਿਲਾਂ ਕੈਂਪ ਤੋਡ਼ਨ ਦੀਆਂ ਕਈ ਵੱਡੀਆਂ ਛੋਟੀਆਂ ਘਟਨਾਵਾਂ ਹੋਈਆਂ ਸਨ। ਇਟਲੀ ਵਿੱਚ ਇੱਕ ਕੈਂਪ ਵਿੱਚੋਂ 575 ਭਾਰਤੀ ਬਚ ਨਿਕਲੇ ਸਨ। ਇਸੇ ਤਰ੍ਹਾਂ ਇੱਕ ਹੋਰ ਕੈਂਪ ਵਿੱਚੋਂ 30 ਕੈਦੀ ਖਿਸਕ ਗਏ ਸਨ। ਉਨ੍ਹਾਂ ਵਿੱਚੋਂ 17 ਸਵਿਟਜ਼ਰਲੈਂਡ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ। ਉੱਥੇ ਪੁੱਜਣ ਵਾਲੇ ਉਹ ਪਹਿਲੇ ਭਾਰਤੀ ਜੰਗੀ ਕੈਦੀ ਸਨ। ਇਸੇ ਤਰ੍ਹਾਂ ਫਰਾਂਸ ਵਿੱਚ ਇੱਕ ਚਲਦੀ ਗੱਡੀ ਵਿੱਚੋਂ ਲਾਂਸਰ ਮੁਹੰਮਦ ਸਿਦੀਕ ਖ਼ਾਨ ਤੇ ਮੁਹੰਮਦ ਗੁਲਸ਼ੇਰ ਖ਼ਾਨ ਛਾਲਾਂ ਮਾਰ ਕੇ ਬਚ ਨਿਕਲੇ। ਉਹ ਦੋ ਮਹੀਨੇ ਜੰਗਲਾਂ ਬੇਲਿਆਂ ਵਿੱਚੋਂ ਭਟਕਦੇ ਹੋਏ ਸਵਿਟਜ਼ਰਲੈਂਡ ਜਾ ਪਹੁੰਚੇ। ਉਨ੍ਹਾਂ ਦੀ ਕਹਾਣੀ ਨੂੰ ਕਈ ਸਵਿੱਸ ਅਖ਼ਬਾਰਾਂ ਨੇ ਛਾਪਿਆ। ਬ੍ਰਿਟਿਸ਼ ਫ਼ੌਜੀਆਂ ਲਈ ਬਚ ਨਿਕਲਣਾ ਆਸਾਨ ਸੀ; ਚਮਡ਼ੀ ਗੋਰੀ ਤੇ ਫਰੈਂਚ ਭਾਸ਼ਾ ਦਾ ਗਿਆਨ ਹੋਣ ਕਰਕੇ। ਭਾਰਤੀ ਤਾਂ ਦੂਰੋਂ ਹੀ ਪਛਾਣੇ ਜਾਂਦੇ ਸਨ: ਰੰਗ ਤੇ ਨਸਲੀ ਮੁਹਾਂਦਰੇ ਕਾਰਨ। ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਪੁੱਜਣ ਵਾਲੇ ਛੋਟੇ ਰੈਂਕ ਦੇ ਫ਼ੌਜੀ ਸਨ ਲਾਂਸ ਨਾਇਕ ਉਮਰ ਸਿੰਘ, ਦੀਪ ਚੰਦ ਅਤੇ ਹਰਬਖ਼ਸ਼ ਸਿੰਘ। ਲਾਂਸ ਨਾਇਕ ਹਰਬਖ਼ਸ਼ ਸਿੰਘ ਦਰਸ਼ਨੀ ਫ਼ੌਜੀ ਸੀ। ਤੋਬਰੁਕ (ਅਲਜੀਰੀਆ) ਵਿੱਚ ਜਰਮਨ-ਇਤਾਲਵੀ ਫ਼ੌਜ ਵੱਲੋਂ ਕਾਬੂ ਕੀਤੇ ਜਾਣ ਸਮੇਂ ਉਹ 21 ਵਰ੍ਹਿਆਂ ਦਾ ਸੀ। ਉਸ ਨੇ ਕਈ ਕੈਂਪਾਂ ਵਿੱਚ ਅਣਮਨੁੱਖੀ ਹਾਲਾਤ ਝੱਲੇ ਹੋਏ ਸਨ ਪਰ ‘ਚਡ਼੍ਹਦੀਆਂ ਕਲਾਂ’ ਦਾ ਪੱਲਾ ਕਦੇ ਨਹੀਂ ਸੀ ਛੱਡਿਆ। ਐਲਟਨਬਰਗ (ਆਸਟ੍ਰੀਆ) ਵਿੱਚ ਪੁੱਜਣ ’ਤੇ ਉਸ ਨੇ ਉਮਰ ਤੇ ਦੀਪ ਨਾਲ ਮਿਲ ਕੇ ਕੈਂਪ ਤੋਡ਼ਨ ਦੀ ਯੋਜਨਾ ਬਣਾਈ। ਤਿੰਨੋਂ ਇੱਕੋ ਦਿਨ ਬਚ ਨਿਕਲੇ, ਪਰ ਹਰਬਖ਼ਸ਼ ਨੇ ਬਾਕੀ ਦੋਵਾਂ ਨੂੰ ਕਿਹਾ ਕਿ ਉਹ, ਉਸ ਨਾਲੋਂ ਅਲਹਿਦਾ ਹੋ ਜਾਣ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਿੱਖੀ ਨਿਆਰਤਾ ਬਾਕੀ ਦੋਵਾਂ ਦੇ ਫਸਣ ਦੀ ਵਜ੍ਹਾ ਬਣ ਜਾਵੇ। ਉਸ ਨੇ ਇੱਕ ਰਾਤ ਇੱਕ ਫਰਾਂਸੀਸੀ ਜ਼ਿਮੀਂਦਾਰ ਦੇ ਵਾਡ਼ੇ ਵਿੱਚ ਬਿਤਾਈ। ਇਸੇ ਜ਼ਿਮੀਂਦਾਰ ਨੇ ਉਸ ਨੂੰ ‘ਕਿਸਾਨੀ ਟੋਪ’ ਦਿੰਦਿਆਂ ਇਸ਼ਾਰਾ ਕੀਤਾ ਕਿ ਜੇ ਉਹ ਆਪਣੀ ਪੱਗ ਉਤਾਰ ਕੇ ਝੋਲੇ ਵਿੱਚ ਛੁਪਾ ਲਵੇ ਤਾਂ ਉਸ ਦਾ ਜੂਡ਼ਾ ਇਸ ਟੋਪ (ਹੈਟ) ਵਿੱਚ ਸਹਿਜੇ ਹੀ ਛੁਪ ਜਾਵੇਗਾ। ਇਸ ਭੇਸ ਵਿੱਚ ਉਹ ਕਿਸਾਨ ਹੀ ਲੱਗੇਗਾ। ਅਜਿਹਾ ਹੀ ਹੋਇਆ। ਉਹ ਆਸਟ੍ਰੀਆ ਤੋਂ ਬਸ ਰਾਹੀਂ ਸਵਿਟਜ਼ਰਲੈਂਡ ਪਹੁੰਚ ਗਿਆ। ਤਿੰਨਾਂ ਦੋਸਤਾਂ ਨੇ ਬ੍ਰਿਟੇਨ ਭੇਜੇ ਜਾਣ ਤੋਂ ਪਹਿਲਾਂ 15 ਮਹੀਨੇ ਸਵਿਟਜ਼ਰਲੈਂਡ ਵਿੱਚ ਬਿਤਾਏ। ਹਰਬਖ਼ਸ਼ ਚੰਗਾ ਸਕੀਅਰ ਵੀ ਸਾਬਤ ਹੋਇਆ। ... ਤਿੰਨਾਂ ਦੋਸਤਾਂ ਦੀ ਇੱਕ ਸਾਂਝੀ ਫੋਟੋ ਬੋਵਮੈਨ ਨੂੰ ਦੇਖਣ ਨੂੰ ਮਿਲੀ। ਉਸ ਵਿੱਚ ਹਰਬਖ਼ਸ਼ ਦੀ ਗੋਦ ਵਿੱਚ ਇੱਕ ਸਵਿੱਸ ਮੁਟਿਆਰ ਬੈਠੀ ਹੋਈ ਸੀ। ਇਸ ਬਾਰੇ ਪੁੱਛੇ ਜਾਣ ’ਤੇ ਉਮਰ ਸਿੰਘ ਦੇ ਪਰਿਵਾਰ ਦੇ ਇੱਕ ਜੀਅ ਨੇ ਦੱਸਿਆ, ‘‘ਹਰਬਖ਼ਸ਼ ਉੱਨ ਨਾਲ ਸਵੈਟਰ ਬਹੁਤ ਚੰਗੇ ਬੁਣ ਲੈਂਦਾ ਸੀ। ਕੁਡ਼ੀਆਂ ਨੂੰ ਬੁਣਤੀ ਸਿਖਾਉਣ ਦੇ ਬਹਾਨੇ ਉਸ ਨੇ ਕਈ ਇਸ਼ਕ-ਪੇਚੇ ਕਾਮਯਾਬੀ ਨਾਲ ਪਾਏ।’’ * * * 1943 ਦੀ ਪੱਤਝਡ਼ ਦੌਰਾਨ ਇਟਲੀ ਤੋਂ ਬਚ ਨਿਕਲੇ ਜੰਗੀ ਕੈਦੀਆਂ ਦੀ ਸਵਿੱਸ ਭੂਮੀ ’ਤੇ ਵੱਡੀ ਗਿਣਤੀ ਵਿੱਚ ਆਮਦ ਸ਼ੁਰੂ ਹੋ ਗਈ। ਉਸ ਨਿਰਪੱਖ ਮੁਲਕ ਵਿੱਚ ਸ਼ਰਨ ਲੈਣ ਵਾਲੇ ਅਜਿਹੇ ਫ਼ੌਜੀਆਂ ਨੂੰ ਭਾਵੇਂ ਬਹੁਤ ਖੁੱਲ੍ਹਾਂ ਸਨ ਪਰ ਰਹਿਣਾ ਕੈਂਪਾਂ ਵਿੱਚ ਹੀ ਪੈਂਦਾ ਸੀ। ਉਨ੍ਹਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ। ਐਗਰਕਿੰਜਨ ਤੇ ਸੋਲੋਠਰਨ ਵਿੱਚ ਸਿੱਖ ਫ਼ੌਜੀਆਂ ਦੇ ਕੈਂਪ ਸਨ। ਇਨ੍ਹਾਂ ਫ਼ੌਜੀਆਂ ਨੇ ਖੇਤਾਂ ਵਿੱਚ ਕੰਮ ਕਰਨ ਅਤੇ ਸਬਜ਼ੀਆਂ ਉਗਾਉਣ ਵਿੱਚ ਰੁਚੀ ਦਿਖਾਈ। ਇਸ ਕੰਮ ਵਿੱਚ ਉਨ੍ਹਾਂ ਦੀ ਮੁਹਾਰਤ ਨੇ ਸਵਿੱਸ ਅਧਿਕਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਆਮ ਲੋਕਾਂ ਨੂੰ ਵੀ। ਰਾਮਗਡ਼੍ਹੀਆ ਸਿੱਖਾਂ ਨੇ ਫੈਕਟਰੀਆਂ ਵਿੱਚ ਵੀ ਆਪਣੀ ਕਾਰੀਗਰੀ ਦਿਖਾਈ। ਐਗਰਕਿੰਜਨ ਦੇ ਕੈਂਪ ਕਮਾਡੈਂਟ ਨੇ ਆਪਣੀ ਰਿਪੋਰਟ ਵਿੱਚ ਲਿਖਿਆ : ‘ਕਈ ਭਾਰਤੀ ਨਸਲਾਂ ਕੰਮ ਕਰ ਕੇ ਰਾਜ਼ੀ ਨਹੀਂ, ਪਰ ਸਿੱਖ ਵੱਖਰੀ ਮਿੱਟੀ ਦੇ ਬਣੇ ਹੋਏ ਹਨ। ਉਨ੍ਹਾਂ ਨੂੰ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ।’ ਇਸੇ ਤਰ੍ਹਾਂ ਸੋਲੋਠਰਨ ਸਥਿਤ ਕੈਂਪ ਦਾ ਮੁਆਇਨਾ ਕਰਨ ਆਈ ਰੈੱਡ ਕਰਾਸ ਦੀ ਟੀਮ ਨੇ ਲਿਖਿਆ: ‘ਸਭ ਤੋਂ ਸਵੱਛ ਸਿੱਖਾਂ ਦੇ ਕੈਂਪ ਨੇ। ਉਨ੍ਹਾਂ ਨੇ ਕਈ ਸੁੱਖ ਸਹੂਲਤਾਂ ਆਪੇ ਹੀ ਵਿਕਸਤ ਕਰ ਲਈਆਂ ਹਨ।’ ਇਸੇ ਮੁਆਇਨਾ ਟੀਮ ਦੀ ਇੱਕ ਮਹਿਲਾ ਮੈਂਬਰ ਨੇ ਦਸੰਬਰ 1944 ਵਿੱਚ ਲਿਖਿਆ, ‘‘ਸਿੱਖ ਸੁਡੌਲ ਤੇ ਸੁਨੱਖੇ ਹਨ। ਦੇਖਣ ਵਿੱਚ ਵੀ ਹੁਸ਼ਿਆਰ ਜਾਪਦੇ ਹਨ। ਉਨ੍ਹਾਂ ਦੀਆਂ ਪੇਚਵੀਆਂ ਪੱਗਾਂ ਸਵਿੱਸ ਮੁਟਿਆਰਾਂ ਤੇ ਬੱਚਿਆਂ ਨੂੰ ਆਕਰਸ਼ਿਤ ਕਰਦੀਆਂ ਨੇ। ... ਇਸ ਇਲਾਕੇ ਦੇ ਕਈ ਮਾਪਿਆਂ ਨੇ ਫੈਡਰਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਿੱਖ ਕੈਂਪ ਇੱਥੋਂ ਹਟਾਇਆ ਜਾਵੇ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਬੇਟੀਆਂ ਦਾ ਸਿੱਖ ਫ਼ੌਜੀਆਂ ਨਾਲ ਮੇਲ-ਜੋਲ ਵਧੇ।’ ਬੋਵਮੈਨ ਲਿਖਦਾ ਹੈ ਕਿ ਸਵਿਟਜ਼ਰਲੈਂਡ ਭਾਵੇਂ ਨਸਲਪ੍ਰਸਤੀ ਵਰਗੀ ਵਬਾਅ ਤੋਂ ਮੁਕਤ ਹੋਣ ਦਾ ਦਾਅਵਾ ਕਰਦਾ ਹੈ, ਪਰ ਅਸਲੀਅਤ ਇਹ ਹੈ ਕਿ ਇਹ ਵਬਾਅ ਹੁਣ ਵੀ ਬਹੁਤੇ ਪਰਿਵਾਰਾਂ ਵਿੱਚ ਮੌਜੂਦ ਹੈ। 1943-44 ਵਿੱਚ ਤਾਂ ਮਾਹੌਲ ਹੀ ਵੱਖਰਾ ਸੀ। * * * ਅਕਤੂਬਰ 1945 ਤਕ ਬਹੁਤ ਘੱਟ ਸਿੱਖ ਜੰਗੀ ਕੈਦੀ ਸਵਿਟਜ਼ਰਲੈਂਡ ਵਿੱਚ ਬਚੇ ਸਨ। ਬਹੁਤੇ ਬ੍ਰਿਟਿਸ਼-ਭਾਰਤ ਸਰਕਾਰ ਦੀ ਮਦਦ ਨਾਲ ਵਤਨ ਪਰਤਾਏ ਜਾ ਚੁੱਕੇ ਹਨ। ਪਰ ਜਿੰਨੇ ਕੁ ਬਚੇ ਸਨ, ਉਨ੍ਹਾਂ ਨੇ ਇਸ ਮਹੀਨੇ ਦੇ ਅਖ਼ੀਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੋਲੋਠਰਨ ਵਿੱਚ ਇਕੱਠੇ ਹੋ ਕੇ ਮਨਾਇਆ। ਇਸ ਸਮਾਗਮ ਵਿੱਚ ਕਈ ਸਥਾਨਕ ਲੋਕ ਵੀ ਸ਼ਾਮਿਲ ਹੋਏ। ਲੰਗਰ ਵਰਤਣ ਤੇ ਛਕਣ ਦਾ ਉਨ੍ਹਾਂ ਲਈ ਇਹ ਪਹਿਲਾ ਤਜਰਬਾ ਸੀ। ‘ਇੰਡੀਅਨ ਚਪਾਤੀਆਂ’, ‘ਵਾਟਰੀ (ਤਰਲ) ਦਾਲ ਤੇ ‘ਸਵੀਟ ਪਰਸ਼ਾਦ’ ਮੁਫ਼ਤ ਮਿਲਣ ਦੀ ਚਰਚਾ ਹੋਰਨਾਂ ਲੋਕਾਂ ਲਈ ਵੀ ਖਿੱਚ ਦਾ ਵਿਸ਼ਾ ਬਣ ਗਈ। ਅਗਲੇ ਦਿਨ ਸਵਿੱਸ ਅਖ਼ਬਾਰਾਂ ਵਿੱਚ ਇਸ ਘਟਨਾ ਦਾ ਖ਼ੂਬ ਜ਼ਿਕਰ ਹੋਇਆ।

    surinder singh tej
    06 Sep 2025
  • ਪੀ ਲੰਕੇਸ਼ ਕੰਨੜ ਭਾਸ਼ਾ ਦਾ ਕਵੀ, ਕਹਾਣੀਕਾਰ, ਨਾਟਕਕਾਰ, ਫਿਲਮਸਾਜ਼ ਅਤੇ ਪੱਤਰਕਾਰ ਸੀ। ਉਹ ‘ਲੰਕੇਸ਼ ਪੱਤਰਿਕੇ’ ਨਾਂ ਦੇ ਹਫ਼ਤਾਵਾਰੀ ਅਖ਼ਬਾਰ ਦਾ ਬਾਨੀ ਸੰਪਾਦਕ ਸੀ, ਜੋ ਸਾਲ 2000 ’ਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਧੀ ਗੌਰੀ ਲੰਕੇਸ਼ ਚਲਾਉਂਦੀ ਰਹੀ। ਹਥਲੀ...

    .
    06 Sep 2025
  • Advertisement
  • ਸ. ਦਿਆਲ ਸਿੰਘ ਮਜੀਠੀਆ ਨੇ ਲਾਹੌਰ ਵਿੱਚ ਖੁੱਲ੍ਹੀ ਜ਼ਮੀਨ ਖ਼ਰੀਦ ਕੇ ਦਿਆਲ ਸਿੰਘ ਕਾਲਜ ਬਣਾਇਆ, ਜਿਹੜਾ ਅੱਜ ਵੀ ਉਸੇ ਨਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਾਲਜ ਦੇ ਨਾਲ ਇੱਕ ਪਬਲਿਕ ਲਾਇਬਰੇਰੀ ਖੋਲ੍ਹੀ। ਉਨ੍ਹਾਂ ਦੇ ਨਾਂ ’ਤੇ ਬਣੇ ਕਾਲਜ ਅਤੇ ਲਾਇਬ੍ਰੇਰੀ ਵਾਲੀ ਸਡ਼ਕ ਦਾ ਨਾਂ ਵੀ ਪਹਿਲਾਂ ਵਾਲਾ ਹੈ। ਸ. ਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਕਿਸੇ ਅਖ਼ਬਾਰ ਨਾਲ ਆਮ ਲੋਕਾਂ ਦੇ ਵਿਚਾਰਾਂ ਸਬੰਧੀ ਜਾਣਕਾਰੀ ਦੇਣ ਹਿੱਤ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ 2 ਫਰਵਰੀ 1881 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ, ਜੋ ਭਾਰਤ ਦੇ ਰਾਸ਼ਟਰੀ ਅਖ਼ਬਾਰਾਂ ਵਿੱਚੋਂ ਇੱਕ ਪ੍ਰਮੁੱਖ ਅਖ਼ਬਾਰ ਹੈ।

    Dr. S.S. Chhina
    06 Sep 2025
  • ਰਜਵੰਤ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੇ ਦਵਾਈ ਦਿੱਤੀ, ਟੀਕੇ ਲਾਏ ਤੇ ਦਾਖਲ ਕਰ ਲਿਆ। ਪੂਰੀ ਪੜਤਾਲ ਕਰ ਉਸ ਨੇ ਦੱਸਿਆ ਕਿ ਸਟੈਂਟ ਪਾਉਣ ਦੀ ਲੋੜ ਹੈ। ਉਸ ਨੇ ਘਰਦਿਆਂ ਨਾਲ ਸਲਾਹ ਕਰਨ ਤੋਂ ਬਾਅਦ ਸਟੈਂਟ ਪਾ ਦਿੱਤਾ। ਕੁਝ ਦੇਰ ਡਾਕਟਰ ਨੇ ਆਰਾਮ ਕਰਨ ਲਈ ਆਖਿਆ। ਰਾਤ ਭਰ ਹਸਪਤਾਲ ਵਿੱਚ ਰੱਖਿਆ। ਅਗਲੇਰੇ ਦਿਨ ਫਿਰ ਚੈੱਕ ਕੀਤਾ ਅਤੇ ਦੱਸਿਆ ਕਿ ਹਾਲਤ ਠੀਕ ਹੈ ਅਤੇ ਸ਼ਾਮ ਨੂੰ ਛੁੱਟੀ ਦੇ ਦਿੱਤੀ। ਕੁਝ ਦੇਰ ਆਰਾਮ ਕਰਨ ਦੀ ਸਲਾਹ ਦਿੱਤੀ ਅਤੇ ਲੋੜੀਂਦੀਆਂ ਦਵਾਈਆਂ ਦੱਸ ਕੇ ਘਰੇ ਭੇਜ ਦਿੱਤਾ। ਰਜਵੰਤ ਨੂੰ ਆਰਾਮ ਦੀ ਲੋੜ ਸੀ। ਇਸ ਲਈ ਉਸ ਨੇ ਆਪਣੀ ਇੱਕ ਹਫ਼ਤੇ ਦੀ ਛੁੱਟੀ ਭੇਜ ਦਿੱਤੀ। ਸੁਰਜੀਤ ਉਸ ਦਾ ਖ਼ਾਸ ਖ਼ਿਆਲ ਰੱਖ ਰਹੀ ਸੀ। ਲੱਡੂ ਵੀ ਵੀਰੂ ਨਾਲ ਖੇਡਣ ਲੱਗ ਪਿਆ ਸੀ। ਦਲਜੀਤ ਉਸ ਦਾ ਪੂਰਾ ਧਿਆਨ ਰੱਖ ਰਹੀ ਸੀ। ਕੇਸਰ ਸਿੰਘ ਅਤੇ ਮਹਿੰਦਰ ਕੌਰ ਰਜਵੰਤ ਨੂੰ ਠੀਕ ਹੁੰਦੇ ਦੇਖ ਪਰਮਾਤਮਾ ਦਾ ਸ਼ੁਕਰ ਮਨਾ ਰਹੇ ਸਨ। ਅਗਲੇ ਦਿਨ ਉਨ੍ਹਾਂ ਨੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਕਿ ਪਰਿਵਾਰ ਵਿਚਲੇ ਸਾਰੇ ਜੀਆਂ ਉਪਰ ਪਰਮਾਤਮਾ ਦੀ ਮਿਹਰ ਰਹੇ ਅਤੇ ਸਮੂਹ ਪਰਿਵਾਰ ਤੰਦਰੁਸਤ ਰਹੇ। ਰਜਵੰਤ ਦਵਾਈ ਨਾਲ ਬਿਹਤਰ ਹੋ ਰਿਹਾ ਸੀ। ਹਰਬੰਸ ਰੋਜ਼ਾਨਾ ਆਪਣੀ ਡਿਊਟੀ ’ਤੇ ਜਾਣ ਲੱਗ ਪਿਆ।

    Dr. Ajit Singh
    06 Sep 2025
  • ਲੋਭ ਨੇ ਮਨੁੱਖ ਨੂੰ ਇੱਕ ਤਰ੍ਹਾਂ ਨਾਲ ਹੈਵਾਨ ਬਣਾ ਦਿੱਤਾ ਹੈ। ਲੋਭ ਨੇ ਹਰ ਰਿਸ਼ਤੇ ਦੀ ਮਰਿਆਦਾ ਤਾਰ ਤਾਰ ਕਰ ਦਿੱਤੀ ਹੈ। ਲੋਭ ਕਾਰਨ ਆਪਣੇ ਜਨਮਦਾਤਾ ਮਾਤਾ ਪਿਤਾ ਵੀ ਵੈਰੀ ਨਜ਼ਰ ਆਉਂਦੇ ਹਨ।

  • ਅਧਿਆਪਕ ਦਿਵਸ ਮੌਕੇ ਉੱਘੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ ਸਕੂਲ, ਕਾਲਜ ਅਤੇ ਡਰਾਮਾ ਸਕੂਲ ਦੇ ਅਧਿਆਪਕਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਚੰਗਾ ਅਦਾਕਾਰ ਬਣਨ ਅਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਮਦਦ ਕੀਤੀ। ਅਨੁਪਮ ਖੇਰ ਨੇ...

    ANI
    06 Sep 2025
  • Advertisement
  • ਮਸ਼ਹੂਰ ਸ਼ਾਇਰ ਮੁਜ਼ੱਫ਼ਰ ਰਜ਼ਮੀ ਕੈਰਾਨਵੀ ਦਾ ਤਨਜ਼ ਭਰਿਆ ‘ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ’ ਅਜੋਕੇ ਗਲੋਬਲ ਨਿਜ਼ਾਮ ਦੇ ਅਖੌਤੀ ਨਾਇਕ ਬਣੇ ਬੈਠੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਗ਼ੈਰ-ਮੁਨਸਫ਼ਾਨਾ ਢੰਗ ਨਾਲ ਭਾਰਤ ’ਤੇ ਥੋਪੇ 50 ਪ੍ਰਤੀਸ਼ਤ ਟੈਰਿਫ ਕਰ...

    Darbara Singh Kahlon
    05 Sep 2025
  • ਅਜੋਕੇ ਵਿਗਿਆਨਕ ਯੁੱਗ ਵਿੱਚ ਕੀਤੀਆਂ ਨਵੀਆਂ ਬਿਜਲਈ ਕਾਢਾਂ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਅਨੰਦਮਈ ਬਣਾ ਦਿੱਤਾ ਹੈ, ਉੱਥੇ ਕਈ ਨਵੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ ਜਿਨ੍ਹਾਂ ਵਿੱਚ ਗੰਭੀਰ ਸਮੱਸਿਆ ਹੈ- ਬਿਜਲਈ ਕੂੜਾ। ਅੱਜ ਦੇ ਜ਼ਮਾਨੇ ਦੇ ਬਿਜਲਈ...

    Ashwani Chatrath
    05 Sep 2025
  • ਬੀਤੇ 11 ਵਰ੍ਹਿਆਂ ਤੋਂ ਭਾਜਪਾ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ ਅਤੇ ਵਿਰੋਧੀ ਦਲਾਂ ਦੀ ਇਕਜੁੱਟਤਾ ਦੀ ਘਾਟ ਕਰ ਕੇ ਭਾਰਤ ਦੇ ਜਿ਼ਆਦਾਤਰ ਰਾਜਾਂ ਵਿੱਚ ਵੀ ਭਾਜਪਾ ਦੀ ਅਗਵਾਈ ਜਾਂ ਭਾਜਪਾ ਦੇ ਸਮਰਥਨ ਵਾਲੀਆਂ ਸਰਕਾਰਾਂ ਹਨ। ਇਹ ਵੀ ਸੱਚ ਹੈ...

  • ਮਨੋਜ ਕੁਮਾਰ ਨੇ ਆਪਣੀ ਜ਼ਿੰਦਗੀ ਵਿੱਚ ਜੋ ਕਲਾਤਮਕ ਅਤੇ ਦੇਸ਼ ਭਗਤੀ ਦੀ ਸੇਧ ਦਿੰਦੀ ਭੂਮਿਕਾ ਨਿਭਾਈ ਹੈ, ਉਸ ਨੇ ਸਾਬਤ ਕਰ ਦਿੱਤਾ ਕਿ ਉਹ ਸੱਚਮੁਚ ਦੇਸ਼ ਦਾ ਭਾਰਤ ਕੁਮਾਰ ਹੈ। ਭਾਵੇਂ ਭਾਰਤੀ ਸਿਨੇਮਾ ਦੀ ਬੁਨਿਆਦ ਦਾਦਾ ਸਾਹਿਬ ਫਾਲਕੇ ਨੇ ਰੱਖੀ,...

    05 Sep 2025
  • ਲਾਲਾ ਅਮਰ ਨਾਥ ਪੰਜਾਬ ਦਾ ਮਾਣਮੱਤਾ ਕ੍ਰਿਕਟ ਖਿਡਾਰੀ ਸੀ। ਉਹਦੀ ਬੱਲੇਬਾਜ਼ੀ, ਗੇਂਦਬਾਜ਼ੀ ਤੇ ਬੋਲਬਾਜ਼ੀ ਤਿੰਨੇ ਚਰਚਾ ਦਾ ਵਿਸ਼ਾ ਰਹੇ। ਜਿੱਥੇ ਜੋਸ਼ੀਲੀ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ੀ ਨੇ ਉਹਨੂੰ ਉੱਪਰ ਚੜ੍ਹਾਇਆ, ਭਾਰਤੀ ਟੀਮਾਂ ਦਾ ਕਪਤਾਨ ਬਣਾਇਆ, ਉੱਥੇ ਮੂੰਹਫੱਟ ਬੋਲਬਾਜ਼ੀ ਨੇ ਉਸ ਨੂੰ...

    05 Sep 2025
  • ਬਾਲ ਕਹਾਣੀ ਕਿਰਨ ਮਾਪਿਆਂ ਦੀ ਇਕਲੌਤੀ ਬੇਟੀ ਸੀ। ਉਸ ਦਾ ਛੋਟਾ ਵੀਰ ਪਰਮ ਸੀ। ਉਹ ਆਪਣੇ ਪਰਿਵਾਰ ਵਿੱਚ ਫੁੱਲਾਂ ਵਾਂਗ ਹੱਸਦੇ ਖੇਡਦੇ ਰੌਣਕ ਲਾਈ ਰੱਖਦੇ ਸਨ। ਮਾਂ ਉਨ੍ਹਾਂ ਨੂੰ ਵੇਖ ਜਿਊਂਦੀ। ਖੇਤੀ ਨਾਲ ਪਰਿਵਾਰ ਪਲਦਾ ਸੀ। ਜ਼ਮੀਨ ਭਾਵੇਂ ਥੋੜ੍ਹੀ ਸੀ,...

    05 Sep 2025
  • ਪੰਜਾਬੀ ਗੀਤਕਾਰੀ ਵਿੱਚ ਜਦੋਂ ਵੀ ਸੋਹਣੇ, ਮਿੱਠੇ ਅਤੇ ਦਿਲ ਨੂੰ ਛੂਹ ਲੈਣ ਵਾਲੇ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਸ ਸੂਚੀ ਵਿੱਚ ਪ੍ਰੀਤ ਸੰਘਰੇੜੀ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਆਪਣੀ ਲਿਖਤ ਦੀ ਮਿੱਠਾਸ, ਭਾਵਾਂ ਦੀ ਗਹਿਰਾਈ ਅਤੇ...

    05 Sep 2025
  • ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਪੈਦਾ ਹੋਏ ਤੇ ਆਪਣੀ ਅਦਾਕਾਰੀ ਸਦਕਾ ਪੰਜਾਬੀਆਂ ਦੀ ਹਰਮਨਪਿਆਰੀ ਸ਼ਖ਼ਸੀਅਤ ਬਣੇ ਗੁਰਪ੍ਰੀਤ ਘੁੱਗੀ ਸਬੰਧੀ ਜ਼ਿਆਦਾਤਰ ਲੋਕੀਂ ਫਿਲਮਾਂ ਬਾਰੇ ਹੀ ਗੱਲਾਂ ਕਰਦੇ ਹਨ, ਪਰ ਉਸ ਦੀ ਇੱਕ ਅਦਾਕਾਰ ਦੇ ਨਾਲ-ਨਾਲ ਆਦਰਸ਼ ਇਨਸਾਨ ਵਜੋਂ ਉੱਭਰੀ...

    05 Sep 2025
  • ਪੰਜਾਬ ਦੀਆਂ ਵਿਰਾਸਤੀ ਖੇਡਾਂ ਇਤਿਹਾਸ ਦੇ ਸਫ਼ਿਆਂ ’ਚ ਗੁੰਮ ਹੋ ਚੁੱਕੀਆਂ ਹਨ। ਕਦੇ ਖਿੱਦੋ ਖੂੰਡੀ, ਬਾਂਦਰ ਕਿੱਲਾ, ਲੁਕਣ ਮੀਚੀ, ਘੋੜਾ ਕਬੱਡੀ, ਕਬੱਡੀ ਮਲੱਕਾ, ਬੰਟੇ, ਲਾਟੂ, ਅਖਰੋਟ, ਛੂ ਛਪੀਕਾ, ਪਿੱਠੂ ਗਰਮ, ਕਿੱਕਲੀ ਆਦਿ ਪੰਜਾਬ ਦੀਆਂ ਪ੍ਰਮੁੱਖ ਵਿਰਾਸਤੀ ਖੇਡਾਂ ਹੁੰਦੀਆਂ ਸਨ। ਜੋ...

    05 Sep 2025
  • ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫੋਨ, ਟੈਬਲਟ ਤੇ ਲੈਪਟਾਪ ਆ ਗਏ ਹਨ, ਉੱਥੇ ਛੋਟੀਆਂ ਵਿਰਾਸਤੀ ਖੇਡਾਂ ਜੋ ਕਦੇ ਗਲੀਆਂ ਵਿੱਚ ਖੇਡੀਆਂ ਜਾਂਦੀਆਂ ਸਨ, ਹੁਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈਆਂ ਹਨ। ਸਾਡੀਆਂ ਵਿਰਾਸਤੀ...

    05 Sep 2025
  • ਸ੍ਰਿਸ਼ਟੀ ਜੈਨ ਨੇ ਸਹਾਨਾ ਲਈ ਬਨਾਰਸੀ ਸਿੱਖੀ ਜ਼ੀ ਟੀਵੀ ਦਾ ਨਵਾਂ ਡਰਾਮਾ ‘ਗੰਗਾ ਮਾਈ ਕੀ ਬੇਟੀਆਂ’ ਇੱਕ ਮਾਂ ਦੀਆਂ ਡੂੰਘੀਆਂ ਭਾਵਨਾਵਾਂ ਦੀ ਕਹਾਣੀ ਹੈ ਜਿਸ ਨੂੰ ਉਸ ਦੇ ਪਤੀ ਦੁਆਰਾ ਸਿਰਫ਼ ਇਸ ਲਈ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉਸ ਦਾ...

    05 Sep 2025
  • ਅਦਾਕਾਰ ਅਕਸ਼ੈ ਕੁਮਾਰ ਨੇ ਅਦਾਕਾਰਾ ਕਲਿਆਣੀ ਪ੍ਰਿਅਦਰਸ਼ਨ ਦੀ ਸ਼ਲਾਘਾ ਕੀਤੀ ਹੈ। ਅਦਾਕਾਰਾ ਦੀ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਲੋਕਾ ਚੈਪਟਰ 1: ਚੰਦਰਾ’ ਕਾਫ਼ੀ ਹਿੱਟ ਹੋਈ ਹੈ। ਅਕਸ਼ੈ ਕੁਮਾਰ ਨੇ ਕਲਿਆਣੀ ਦੇ ਪਿਤਾ ਫ਼ਿਲਮ ਨਿਰਦੇਸ਼ਕ ਪ੍ਰਿਅਦਰਸ਼ਨ ਨਾਲ ਫ਼ਿਲਮ ‘ਹੇਰਾਫੇਰੀ’, ‘ਗਰਮ ਮਸਾਲਾ’...

    PTI
    05 Sep 2025
  • ਟੀਵੀ ਅਦਾਕਾਰਾ ਗੌਹਰ ਖ਼ਾਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਆਪਣੇ ਪਤੀ ਜ਼ਾਇਦ ਦਰਬਾਰ ਨਾਲ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਆਪਣੇ ਚਾਹੁਣ ਵਾਲਿਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ...

    ANI
    04 Sep 2025
  • ਨਕਲ ਦੀ ਮਾਰ ਸੁਖਮੰਦਰ ਪੁੰਨੀ ਮੇਰੇ ਪਿੰਡ ਤੋਂ ਮੇਰੇ ਲਿਹਾਜ਼ੀ ਮੁੰਡੇ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਸਰਕਾਰੀ ਟੈਸਟਾਂ ਦੀ ਤਿਆਰੀ ਕਰਦੇ ਨੂੰ, ਪਰ ਸਰਕਾਰੀ ਨੌਕਰੀ ਨਹੀਂ ਮਿਲੀ। ਇੱਕ ਦਿਨ ਕਹਿੰਦਾ, ‘‘ਮੇਰੇ ਨਾਲ ਧਾਰਮਿਕ ਸਥਾਨ ’ਤੇ ਚੱਲ। ਮੱਥਾ ਟੇਕ ਆਵਾਂਗੇ...

    .
    03 Sep 2025
  • ਗ਼ਜ਼ਲ ਬਲਵਿੰਦਰ ਬਾਲਮ ਗੁਰਦਾਸਪੁਰ ਅਪਣੇ ਸਭਿਆਚਾਰ ਬਦਲ ਲਏ ਮਾਲੀਆਂ। ਕਿੱਥੇ ਗਏ ਨੇ ਬੋਹੜ ਪਿੱਪਲ ਟਾਹਲੀਆਂ। ਜਾਤਾਂ-ਪਾਤਾਂ ਵਾਲੇ ਸੰਗਲ ਤੋੜ ਦਿੱਤੇ, ਲਿਖ ਦਿੱਤਾ ਇਤਿਹਾਸ ਨਵਾਂ ਸਮਕਾਲੀਆਂ। ਮੌਸਮ ਦਾ ਪਰਿਵਰਤਨ ਏਦਾਂ ਹੋਇਆ ਏ, ਹੁਣ ਨਾ ਝੁਕਣ ਫੁੱਲਾਂ ਦੇ ਨਾਲ ਡਾਲੀਆਂ। ਕੰਧ ’ਚ...

    .
    03 Sep 2025
  • ਟੀਵੀ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੋਈ ਅਦਾਕਾਰਾ ਮੋਨਾ ਸਿੰਘ ਨੇ ਇਸ ਦੇ 22 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਸ਼ੋਅ ਦਾ ਪ੍ਰਸਾਰਨ ਇੱਕ ਸਤੰਬਰ 2003 ਸ਼ੁਰੂ ਹੋਇਆ ਸੀ ਅਤੇ ਮੋਨਾ...

    PTI
    02 Sep 2025
  • ਓਸ਼ਾਵਾ: ਕੈਨੇਡਾ ਦੇ ਓਸ਼ਾਵਾ ਸ਼ਹਿਰ ਦੇ ਪ੍ਰਸਿੱਧ ਸਟੀਪਲਚੇਸ ਪਾਰਕ ਵਿੱਚ ਭਾਰਤੀ ਪੰਜਾਬੀਆਂ ਨੇ ਵਿਸ਼ਵ ਬਜ਼ੁਰਗ ਦਿਵਸ ਬੜੀ ਸ਼ਰਧਾ ਤੇ ਆਦਰ ਨਾਲ ਮਨਾਇਆ। ਸਮਾਰੋਹ ਵਿੱਚ ਬਜ਼ੁਰਗਾਂ ਨੇ ਕੇਕ ਵੀ ਕੱਟਿਆ। ਇਸ ਮੌਕੇ ਲੈਕਚਰਾਰ ਸੰਤੋਖ ਸਿੰਘ (ਗੁਰਦਾਸਪੁਰ) ਨੇ ਕਿਹਾ ਕਿ ਇਹ ਦਿਨ...

    02 Sep 2025
  • ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਦੇ ਮੱਦੇਨਜ਼ਰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਪਲੇਠਾ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ ਕਹਾਣੀਕਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ...

    02 Sep 2025
  • ਇਨਸਾਨ ਸਾਰੀ ਸ੍ਰਿਸ਼ਟੀ ਦਾ ਇੱਕੋ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ, ਕਲਪਨਾ ਕਰਨ, ਵਿਸ਼ਲੇਸ਼ਣ ਕਰਨ, ਫ਼ੈਸਲੇ ਲੈਣ ਅਤੇ ਨਤੀਜੇ ਕੱਢਣ ਦੀ ਸਮਰੱਥਾ ਹੈ। ਇਹ ਸਮਰੱਥਾ ਹੋਰ ਕਿਸੇ ਜੀਵ ਜੰਤੂ ਵਿੱਚ ਨਹੀਂ ਹੈ। ਬਾਕੀ ਜੀਵ ਤਾਂ ਆਪਣੀਆਂ ਜਿਊਂਦੇ ਰਹਿਣ ਦੀਆਂ...

    02 Sep 2025
  • ਕੈਨੇਡਾ ਵਿੱਚ ਹਰ ਕੋਈ ਆਪਣੇ ਉੱਜਵਲ ਭਵਿੱਖ ਦੀ ਆਸ ਲੈ ਕੇ ਆਉਂਦਾ ਹੈ। 1902-03 ਤੋਂ ਬਾਅਦ ਸ਼ੁਰੂ ਹੋਏ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੇ ਪਰਵਾਸ ਦੇ ਰੁਝਾਨ ਦੌਰਾਨ ਭਾਵੇਂ ਪਹਿਲਾਂ ਪਹਿਲ ਪੰਜਾਬੀਆਂ ਨੂੰ ਇਸ ਮੁਲਕ ਅੰਦਰ ਆਪਣੀ ਸਥਾਪਤੀ ਲਈ ਬਹੁਤ ਕਠਿਨਾਈਆਂ...

    02 Sep 2025
  • ਵੈਨਕੂਵਰ: ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਸਨਸੈੱਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਆਪਣੀ ਵਿਸ਼ੇਸ਼ ਸਭਾ ਦੌਰਾਨ ‘ਵਿਸ਼ਵ ਬਜ਼ੁਰਗ ਦਿਵਸ’ ਮਨਾਇਆ ਗਿਆ। ਇਸ ਮੌਕੇ ਵੈਲਫੇਅਰ ਸੁਸਾਇਟੀ ਸਰੀ ਦੇ ਜਸਵਿੰਦਰ ਸਿੰਘ ਮਾਹਲ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।...

    02 Sep 2025
  • ਸਫ਼ਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ। ਸਫ਼ਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾਂ ਯਾਦ ਰਹਿੰਦੇ ਹਨ। ਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ? ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂੁਰਿਸਟ ਵੀਜ਼ਾ ਹੈ...

    02 Sep 2025
Advertisement