ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤ ਪੱਧਰੇ ਕਰਨ ਲਈ ਟਰੈਕਟਰਾਂ ’ਤੇ ਪੁੱਜ ਰਹੇ ਨੇ ਨੌਜਵਾਨ

ਦਾਨੀ ਸੱਜਣ ਡੀਜ਼ਲ ਲੈ ਕੇ ਪਹੁੰਚਣ ਲੱਗੇ; ਬਾੳੂਪੁਰ ਵਿੱਚ ਵੱਡੇ ਪੱਧਰ ’ਤੇ ਹੋਇਆ ਫ਼ਸਲੀ ਨੁਕਸਾਨ
Advertisement

ਬਾਊਪੁਰ ਮੰਡ ਵਿੱਚ ਹੜ੍ਹ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਚੜ੍ਹੀ ਗਾਰ ਤੇ ਰੇਤ ਹਟਾਉਣ ਲਈ ਵੱਡੀ ਗਿਣਤੀ ਵਿੱਚ ਚੱਲ ਰਹੇ ਟਰੈਕਟਰ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚੋਂ ਨੌਜਵਾਨ ਇਹ ਟਰੈਕਟਰ ਲੈ ਕੇ ਆਏ ਹੋਏ ਹਨ। ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਲਈ ਇੱਕੋਂ ਸਮੇਂ 75 ਤੋਂ ਵੱਧ ਟਰੈਕਟਰ ਧੂੜਾਂ ਪੁੱਟ ਰਹੇ ਹਨ।

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ ਡੀਜ਼ਲ ਲਿਆਉਣ ਦੀ ਕੀਤੀ ਅਪੀਲ ਅਸਰ ਦਿਖਾਉਣ ਲੱਗ ਪਈ ਹੈ। ਬਾਊਪੁਰ ਮੰਡ ਇਲਾਕੇ ਵਿੱਚ ਖੇਤ ਪੱਧਰੇ ਕਰਨ ਲਈ ਆਉਣ ਵਾਲੇ ਨੌਜਵਾਨ 15 ਤੋਂ 20 ਟਰੈਕਟਰ ਲੈ ਕੇ ਆ ਰਹੇ ਹਨ। ਉਹ ਆਪਣੇ ਨਾਲ ਦੋ ਤੋਂ ਤਿੰਨ ਹਜ਼ਾਰ ਲਿਟਰ ਡੀਜ਼ਲ ਰੱਖਣ ਦੀ ਸਮਰੱਥਾ ਵਾਲਾ ਟੈਂਕਰ ਵੀ ਲਿਆ ਰਹੇ ਹਨ। ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਏ ਨੌਜਵਾਨ ਤਿੰਨ ਤੋਂ ਚਾਰ ਦਿਨ ਤੱਕ ਮੰਡ ਇਲਾਕੇ ਵਿੱਚ ਹੀ ਆਪਣੇ ਡੇਰੇ ਲਾ ਕੇ ਰੱਖਦੇ ਹਨ ਤੇ ਦਿਨ ਚੜ੍ਹਦੇ ਨੂੰ ਇਹ ਨੌਜਵਾਨ ਖੇਤਾਂ ਵਿੱਚੋਂ ਰੇਤਾ ਕੱਢਣ ਦੇ ਕੰਮ ਵਿੱਚ ਜੁਟ ਜਾਂਦੇ ਹਨ।

Advertisement

ਜ਼ਿਕਰਯੋਗ ਹੈ ਕਿ ਬਾਊਪੁਰ ਮੰਡ ਇਲਾਕੇ ਵਿੱਚ 10 ਅਗਸਤ ਦੀ ਰਾਤ ਨੂੰ ਆਰਜ਼ੀ ਬੰਨ੍ਹ ਟੁੱਟਣ ਨਾਲ ਹੀ ਆਏ ਹੜ੍ਹ ਨੇ 17 ਪਿੰਡਾਂ ਦੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਸੀ। ਇਸ ਖਿੱਤੇ ਵਿੱਚ 3500 ਏਕੜ ਝੋਨੇ ਦੀ ਫ਼ਸਲ ਸੀ ਜਿਹੜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਬਾਊਪੁਰ ਮੰਡ ਵਿੱਚ ਲਗਤਾਰ 30 ਦਿਨ ਤੱਕ ਪਾਣੀ ਖੜਾ ਰਿਹਾ ਸੀ, ਜਿਸ ਕਾਰਨ ਜਿੱਥੇ ਫਸਲਾਂ ਤਬਾਹ ਹੋ ਗਈਆਂ ਸਨ ਉਥੇ ਕਿਸਾਨਾਂ ਦੇ ਪਸ਼ੂ ਧੰਨ ਦਾ ਵੀ ਵੱਡੀ ਪੱਧਰ ‘ਤੇ ਨੁਕਸਾਨ ਹੋ ਗਿਆ ਸੀ। ਅੱਜ ਸਿੱਧਵਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ ਵੱਲੋਂ 2300 ਲਿਟਰ ਡੀਜ਼ਲ ਲਿਆਂਦਾ ਦੀ ਸੇਵਾ ਕੀਤੀ ਗਈ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਬਰਨਾਲੇ ਤੋਂ ਨੌਜਵਾਨ 15 ਟਰੈਕਟਰ, ਰਾਜਸਸਥਾਨ ਦੇ ਲਛਮਣਗੜ੍ਹ ਤੋਂ ਮੁਸਲਿਮ ਭਾਈਚਾਰੇ ਵੱਲੋਂ ਰਾਸ਼ਣ ਤੇ 50 ਹਜ਼ਾਰ ਦੀ ਡੀਜ਼ਲ ਲਈ ਸੇਵਾ, ਜਲੰਧਰ ਤੋਂ ਨੌਜਵਾਨਾਂ ਵੱਲੋਂ 600 ਲਿਟਰ ਡੀਜ਼ਲ ਦੀ ਸੇਵਾ ਤੇ ਪਸ਼ੂਆਂ ਲਈ 200 ਗੱਠਾਂ ਚੋਕਰ, ਪਿੰਡ ਭੂਤਗੜ੍ਹ ਜ਼ਿਲ੍ਹਾ ਪਟਿਆਲਾ, ਜੈਮਲ ਸਿੰਘ ਮੋਗਾ ਤੋਂ, ਪਿੰਡ ਮਾਂਗੇ ਬਰਨਾਲੇ ਤੋਂ, ਕਪੂਰਥਲੇ ਦੇ ਪਿੰਡ ਖੀਰਾਂਵਾਲੀ ਤੋਂ ਲੋਕ ਟਰੈਕਟਰ ਤੇ ਡੀਜ਼ਲ ਲੈ ਕੇ ਪਹੁੰਚ ਰਹੇ ਹਨ।

Advertisement
Show comments