ਟਰਾਲੀ ਲਾਈਨ ’ਚ ਲਵਾਉਣ ਮੌਕੇ ਗੋਲੀਬਾਰੀ ’ਚ ਨੌਜਵਾਨ ਜ਼ਖ਼ਮੀ
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬੰਨ੍ਹਾਂ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਟਰਾਲੀਆਂ ਭਰ ਕੇ ਜਾਣ ਲਈ ਟਰਾਲੀਆਂ ਲਾਈਨ ’ਚ ਲਗਾਉਣ ਮੌਕੇ ਤੈਸ਼ ’ਚ ਆਏ ਕਾਰ ਸਵਾਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ...
Advertisement
ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬੰਨ੍ਹਾਂ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਟਰਾਲੀਆਂ ਭਰ ਕੇ ਜਾਣ ਲਈ ਟਰਾਲੀਆਂ ਲਾਈਨ ’ਚ ਲਗਾਉਣ ਮੌਕੇ ਤੈਸ਼ ’ਚ ਆਏ ਕਾਰ ਸਵਾਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਦੀ ਪਛਾਣ ਜਗਜੀਤ ਸਿੰਘ ਜੱਗਾ ਪੁੱਤਰ ਨੱਥਾ ਸਿੰਘ ਵਾਸੀ ਫੱਤੂਢੀਂਗਾ ਵਜੋਂ ਹੋਈ ਹੈ। ਜ਼ੇਰੇ ਇਲਾਜ ਨੌਜਵਾਨ ਨੇ ਦੱਸਿਆ ਕਿ ਉਸਨੇ ਤੇਜ਼ ਰਫ਼ਤਾਰ ਕਾਰ ਨੂੰ ਹੌਲੀ ਕਰਨ ਲਈ ਕਿਹਾ ਤਾਂ ਕਾਰ ਸਵਾਰਾਂ ਨੇ ਥੋੜ੍ਹੀ ਦੂਰ ਜਾ ਕੇ ਗੱਡੀ ਰੋਕ ਲਈ ਤੇ ਗੱਡੀ ’ਚੋਂ ਉਤਰਦੇ ਹੀ ਆਪਣੀ ਪਿਸਤੌਲ ਨਾਲ ਤਿੰਨ ਫਾਇਰ ਕੀਤੇ, ਜਿਸ ’ਚੋਂ ਦੋ ਟਰਾਲੀ ’ਚ ਤੇ ਇੱਕ ਉਸ ਦੇ ਪੈਰ ’ਤੇ ਲੱਗਾ। ਇਸ ਦੌਰਾਨ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਹਰਗੁਰਦੇਵ ਸਿੰਘ, ਥਾਣਾ ਫੱਤੂਢੀਂਗਾ ਮੁਖੀ ਜਸਬੀਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement