ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਪੱਤਰ ਪ੍ਰੇਰਕ ਅਮਰਗੜ੍ਹ, 13 ਜੂਨ ਇੱਥੋਂ ਨੇੜਲੇ ਪਿੰਡ ਬਾਗੜੀਆਂ ਦੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਗੁਆਂਢ ਦੇ ਇੱਕ ਵਿਅਕਤੀ ਜਗਤਾਰ ਸਿੰਘ ਦੇ ਦੱਸਣ ਮੁਤਾਬਿਕ ਰਵੀ ਸਿੰਘ ਜਿਸ ਦੀ ਉਮਰ 25 ਸਾਲ ਸੀ, ਆਪਣੇ ਛੋਟੇ ਹਾਥੀ ਟੈਂਪੂ...
Advertisement
ਪੱਤਰ ਪ੍ਰੇਰਕ

ਅਮਰਗੜ੍ਹ, 13 ਜੂਨ

Advertisement

ਇੱਥੋਂ ਨੇੜਲੇ ਪਿੰਡ ਬਾਗੜੀਆਂ ਦੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਗੁਆਂਢ ਦੇ ਇੱਕ ਵਿਅਕਤੀ ਜਗਤਾਰ ਸਿੰਘ ਦੇ ਦੱਸਣ ਮੁਤਾਬਿਕ ਰਵੀ ਸਿੰਘ ਜਿਸ ਦੀ ਉਮਰ 25 ਸਾਲ ਸੀ, ਆਪਣੇ ਛੋਟੇ ਹਾਥੀ ਟੈਂਪੂ ’ਤੇ ਰਾਤ ਸਮੇਂ ਤੂੜੀ ਲਿਆ ਰਿਹਾ ਸੀ। ਰਾਹ ਵਿੱਚ ਪਿੰਡ ਬੁੱਲਾਂਪੁਰ ਨੇੜੇ ਟੈਂਪੂ ਖੰਬੇ ਨਾਲ ਟਕਰਾਉਣ ਕਰਕੇ ਤੂੜੀ ਖਿੱਲਰ ਗਈ। ਤੂੜੀ ਨੂੰ ਦੁਬਾਰਾ ਟੈਂਪੂ ਵਿੱਚ ਭਰਨ ਸਮੇਂ ਉਪਰੋਂ ਜਾ ਰਹੀ ਹਾਈ ਵੋਲਟੇਜ਼ ਤਾਰ ਦੇ ਸੰਪਰਕ ਵਿਚ ਆਉਣ ਮਗਰੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਏਐੱਸਆਈ ਪਰਗਟ ਸਿੰਘ ਮੁਤਾਬਿਕ ਪਰਿਵਾਰ ਵਾਲਿਆਂ ਦੇ ਬਿਆਨਾਂ ਦਰਜ ਕਰਕੇ ਧਾਰਾ 194 ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

 

 

Advertisement