ਨੌਜਵਾਨ ਦੀ ਕੁੱਟਮਾਰ
ਪੱਤਰ ਪ੍ਰੇਰਕ ਰਤੀਆ, 15 ਦਸੰਬਰ ਪਿੰਡ ਹਮਜਾਪੁਰ ਵਿਚ ਸਥਿਤ ਮੈਰਿਜ ਪੈਲੇਸ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਵੱਲੋਂ ਬਰਾਤ ਵਿੱਚ ਸ਼ਾਮਲ ਹੋਏ ਇਕ ਨੌਜਵਾਨ ਦੀ ਗੱਡੀ ਦੀ ਭੰਨਤੋੜ ਕੀਤੀ ਮਗਰੋਂ ਉਸ ਦੀ ਲੋਹੇ ਦੀ ਰਾਡ ਅਤੇ ਸੋਟੀਆਂ ਨਾਲ ਕੁੱਟਮਾਰ ਕੀਤੀ।...
Advertisement
ਪੱਤਰ ਪ੍ਰੇਰਕ
ਰਤੀਆ, 15 ਦਸੰਬਰ
Advertisement
ਪਿੰਡ ਹਮਜਾਪੁਰ ਵਿਚ ਸਥਿਤ ਮੈਰਿਜ ਪੈਲੇਸ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਵੱਲੋਂ ਬਰਾਤ ਵਿੱਚ ਸ਼ਾਮਲ ਹੋਏ ਇਕ ਨੌਜਵਾਨ ਦੀ ਗੱਡੀ ਦੀ ਭੰਨਤੋੜ ਕੀਤੀ ਮਗਰੋਂ ਉਸ ਦੀ ਲੋਹੇ ਦੀ ਰਾਡ ਅਤੇ ਸੋਟੀਆਂ ਨਾਲ ਕੁੱਟਮਾਰ ਕੀਤੀ। ਇਸ ਹਮਲੇ ਵਿੱਚ ਜਖ਼ਮੀ ਹੋਏ ਸ਼ਹਿਰ ਦੇ ਮੁੱਖ ਮੇਨ ਬਾਜ਼ਾਰ ਵਿੱਚ ਦੁਕਾਨ ਦੇ ਦੁਕਾਨਦਾਰ ਰਾਹੁਲ ਕੁਮਾਰ ਪੁੱਤਰ ਰਾਧੇ ਸ਼ਾਮ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਦੁਕਾਨਦਾਰ ਨੇ ਸਬੰਧਤ ਹਮਲਾ ਕਰਨ ਵਾਲੇ ਨਾਮਜ਼ਦ ਨੌਜਵਾਨਾਂ ’ਤੇ ਫਿਰੌਤੀ ਮੰਗਣ ਦਾ ਦੋਸ਼ ਲਗਾਇਆ ਹੈ। ਨੌਜਵਾਨਾਂ ਨੇ ਉਸ ਤੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਫਿਰੌਤੀ ਦੇਣ ਦੀ ਮੰਗ ਕੀਤੀ ਹੈ। ਉਸ ਨੇ ਫਿਰੌਤੀ ਦੇਣ ਤੋਂ ਮਨ੍ਹਾਂ ਕੀਤਾ ਤਾਂ ਨੌਜਵਾਨਾਂ ਨੇ ਧਮਕੀ ਦਿੱਤੀ। ਰਾਹੁਲ ਆਪਣੇ ਦੋਸਤ ਦੇ ਵਿਆਹ ਵਿੱਚ ਗਿਆ ਸੀ। ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ।
Advertisement