ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਣੀਪੁਰ-ਚਹੇੜੂ ਸੰਪਰਕ ਸੜਕ ਬਣਾਉਣ ਦਾ ਕੰਮ ਸ਼ੁਰੂ

ਹਲਕੇ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡਾਂਗੇ: ਮਾਨ
ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਹਰਨੂਰ ਸਿੰਘ ਮਾਨ ਤੇ ਹੋਰ। ਤਸਵੀਰ: ਚਾਨਾ
Advertisement

ਪੇਂਡੂ ਲਿੰਕ ਸੜਕਾਂ ਦੀ ਉਸਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਫਗਵਾੜਾ ਹਲਕੇ ਦੇ ਪਿੰਡ ਰਾਣੀਪੁਰ ਤੋਂ ਵਾਇਆ ਮਾਧੋਪੁਰ ਚਹੇੜੂ ਜੀ ਟੀ ਰੋਡ ਤੱਕ ਲਿੰਕ ਰੋਡ ਦੀ ਉਸਾਰੀ ਦਾ ਕੰਮ ਆਮ ਆਦਮੀ ਪਾਰਟੀ ਦੇ ਸੂਬਾ ਤਰਜਮਾਨ ਹਰਨੂਰ ਸਿੰਘ (ਹਰਜੀ) ਮਾਨ ਇੰਚਾਰਜ ਹਲਕਾ ਫਗਵਾੜਾ ਵੱਲੋਂ ਸ਼ੁਰੂ ਕਰਵਾਇਆ ਗਿਆ।

ਹਰਜੀ ਮਾਨ ਨੇ ਦੱਸਿਆ ਕਿ 7.26 ਕਿਲੋਮੀਟਰ ਲੰਬੀ ਇਸ ਸੜਕ ਦੀ ਉਸਾਰੀ ’ਤੇ 1.66 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹੋਰ ਰਹਿੰਦੀਆਂ ਲਿੰਕ ਸੜਕਾਂ ਦੀ ਉਸਾਰੀ ਦੇ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ। ਮਾਨ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਚੌਤਰਫ਼ਾ ਵਿਕਾਸ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਚਿਨ ਕੁਮਾਰ ਜੇ.ਈ., ਗੁਰਪ੍ਰੀਤ ਸਿੰਘ ਜੇ.ਈ., ਦਲਜੀਤ ਸਿੰਘ ਟਿੰਮੀ, ਬਲਵੀਰ ਚੰਦ ਸਰਪੰਚ ਜਗਪਾਲਪੁਰ, ਗੁਰਮੁਖ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਜਗਪਾਲਪੁਰ, ਜਤਿਨ ਬੰਗੜ ਜਗਪਾਲਪੁਰ, ਕਰਨੈਲ ਸਿੰਘ, ਗੁਰਸ਼ਰਨ ਸਿੰਘ, ਮਨਜਿੰਦਰ ਰਾਜਾ, ਲਖਵੀਰ ਮਾਨ ਤੋਂ ਇਲਾਵਾ ਵੱਖ-ਵੱਖ ਆਗੂ ਸ਼ਾਮਲ ਸਨ।

Advertisement

Advertisement
Show comments