ਵੁੱਡਲੈਂਡ ਦਾ ਨਕਲੀ ਬੂਟ ਬਣਾਉਣ ਵਾਲੀ ਕੰਪਨੀ ’ਤੇ ਛਾਪਾ
ਬ੍ਰਾਂਡੇਡ ਕੰਪਨੀ ਦਾ ਨਿਸ਼ਾਨ ਲਗਾ ਕੇ ਵੇਚ ਰਹੇ ਸਨ ਮੁਲਜ਼ਮ; ਵੱਡਾ ਸਟਾਕ ਬਰਾਮਦ
Advertisement
ਇੱਥੇ ਨਕਲੀ ਵੁੱਡਲੈਂਡ ਬੂਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵੂਡਲੈਂਡ ਦੇ ਕਰਮਚਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਨਕਲੀ ਬ੍ਰਾਂਡ ਬਣਾਉਣ ਵਾਲੀ ਕੰਪਨੀ ’ਤੇ ਛਾਪਾ ਮਾਰਿਆ। ਵੱਡੀ ਗਿਣਤੀ ਵਿੱਚ ਨਕਲੀ ਜੁੱਤੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਨੇ ਕੰਪਨੀ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਜਲੰਧਰ ਦੇ ਸੁੱਚੀ ਪਿੰਡ ਵਿੱਚ ਸਥਿਤ ਕੰਪਨੀ ਵਿੱਚ ਬੂਟ ਬਣਾਏ ਜਾ ਰਹੇ ਸਨ। ਵੁੱਡਲੈਂਡ ਕੰਪਨੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸਮੇਂ ਤੋਂ ਨਕਲੀ ਬੂਟ ਵਿਕਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ ਅਤੇ ਉਹ ਕਈ ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ। ਇਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਜਲੰਧਰ ਦੇ ਸੁਚੀ ਪਿੰਡ ਵਿੱਚ ਸਪੀਡਵੇਜ਼ ਟਾਇਰ ਟਰੇਡ ਕੰਪਨੀ ਵੱਲੋਂ ਨਕਲੀ ਵੂਡਲੈਂਡ ਬੂਟ ਸਪਲਾਈ ਕੀਤੇ ਜਾ ਰਹੇ ਸਨ। ਇਸ ਮਾਮਲੇ ਦੀ ਸੂਚਨਾ ਰਾਮਾਂ ਮੰਡੀ ਪੁਲੀਸ ਨੂੰ ਦਿੱਤੀ ਗਈ। ਰਾਮਾਂ ਮੰਡੀ ਪੁਲੀਸ ਨੇ ਸੁਚੀ ਪਿੰਡ ਵਿੱਚ ਕੰਪਨੀ ’ਤੇ ਛਾਪਾ ਮਾਰਿਆ ਅਤੇ ਨਕਲੀ ਵੁੱਡਲੈਂਡ ਬੂਟ ਬਰਾਮਦ ਕੀਤੇ। ਇਸ ਮਾਮਲੇ ਵਿੱਚ ਪੁਲੀਸ ਨੇ ਕੰਪਨੀ ਦੇ ਮਾਲਕ ਹਰਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
